ਬਹੁਤੇ ਸਿਰ ਦਰਦ ਗੰਭੀਰ ਬਿਮਾਰੀ ਦੀ ਨਿਸ਼ਾਨੀ ਨਹੀਂ ਹੁੰਦੇ। ਸਿਰ ਦਰਦ ਦੀਆਂ ਨਿਸ਼ਾਨੀਆਂ ਅਤੇ ਲੱਛਣ ਸਿਰ ਦਰਦ ਇੱਕ ਤਿੱਖੇ ਦਰਦ, ਫ਼ਰਕਵੀਂ ਸਨਸਨੀ, ਜਾਂ ਧੀਮੀ ਪੀੜ ਹੋਣ ਵਾਂਗ ਹੁੰਦਾ ਹੈ। ਇਹ ਦਰਦ ਸਿਰ ਦੇ ਇੱਕ ਜਾਂ ਦੋਹਾਂ ਪਾਸੇ ਹੋ ਸਕਦਾ ਹੈ। ਤੁਹਾਡਾ ਬੱਚਾ ਦਰਦ ਨੂੰ ਸਿਰ ਦੇ ਕੇਵਲ ਇੱਕ ਹਿੱਸੇ ਵਿੱਚ ਵੀ ਮਹਿਸੂਸ ਕਰ ਸਕਦਾ ਹੈ। ਆਪਣੇ ਬੱਚੇ ਨੂੰ ਇਸ ਨਾਲ ਸੰਬੰਧਤ ਹੇਠ ਦਰਜ ਲੱਛਣਾਂ ਬਾਰੇ ਪੁੱਛੋ, ਜਿਵੇਂ ਕਿ ਧਿਆਨ ਟਿਕਾਉਣ, ਯਾਦ ਸ਼ਕਤੀ, ਜਾਂ ਬੋਲਣ ਸ਼ਕਤੀ ਬਾਂਹ ਜਾਂ ਲੱਤ ਵਿੱਚ ਕਮਜ਼ੋਰੀ ਨਜ਼ਰ ਜਾਂ ਸੁਣਨ ਵਿੱਚ ਤਬਦੀਲੀਆਂ ਬੁਖ਼ਾਰ ਬਲਗ਼ਮ ਜਾਂ ਕਿਸੇ ਮਾਦੇ ਦਾ ਇੱਕ ਥਾਂ ਇਕੱਤਰ ਹੋ ਜਾਣਾ ਦਿਲ ਕੱਚਾ ਹੋਣਾ ਜਾਂ ਉਲਟੀਆਂ ਆਉਣੀਆਂ ਅਜਿਹੀਆਂ ਗੱਲਾਂ ਦਾ ਧਿਆਨ ਰੱਖੋ ਜਿਨ੍ਹਾਂ ਨਾਲ ਸਿਰ ਦਰਦ ਸ਼ੁਰੂ ਹੁੰਦਾ ਹੋਵੇ, ਜਿਵੇਂ ਕਿ: ਨੀਂਦ ਦੀ ਘਾਟ ਭੋਜਨ ਵੀਡੀਓ ਗੇਮਾਂ ਦੀ ਵਰਤੋਂ, ਟੀਵੀ ਵੇਖਣਾ ਜਾਂ ਜਗਦੀਆਂ-ਬੁੱਝਦੀਆਂ ਲਾਈਟਾਂ ਸਿਰ ਨੂੰ ਪਹਿਲਾਂ ਕਦੇ ਸੱਟ ਲੱਗੀ ਹੋਵੇ ਸਿਰ ਦਰਦ ਦੇ ਕਾਰਨ ਸਿਰ ਦਰਦ ਮੂਲਕ ਅਤੇ ਬਾਦ ਵਿੱਚ ਹੋਣ ਵਾਲੇ ਹੋ ਸਕਦੇ ਹਨ। ਮੂਲਕ ਸਿਰ ਦਰਦ ਦਿਮਾਗ ਵਿੱਚ ਰਸਾਇਣਾਂ ਦੀਆਂ ਤਬਦੀਲੀਆਂ, ਨਸ ਜਾਂ ਖ਼ੂਨ ਵਾਲੀਆਂ ਨਾੜੀਆਂ ਦੇ ਕਾਰਜ, ਜਾਂ ਸਿਰ ਜਾਂ ਗਰਦਨ ਵਿੱਚ ਪੱਠਿਆਂ ਨੂੰ ਖਿੱਚ ਪੈਣ ਨਾਲ ਸੰਬੰਧਤ ਹੁੰਦਾ ਹੈ। ਬਾਦ ਵਿੱਚ ਹੋਣ ਵਾਲਾ ਸਿਰ ਦਰਦ ਤੁਹਾਡੇ ਬੱਚੇ ਨੂੰ ਹੋਈ ਕਿਸੇ ਹੋਰ ਡਾਕਟਰੀ ਹਾਲਤ ਕਾਰਨ ਹੁੰਦਾ ਹੈ। ਇਨ੍ਹਾਂ ਵਿੱਚ ਇਹ ਸ਼ਾਮਲ ਹੁੰਦੇ ਹਨ: ਛੋਟੀਆਂ ਜਾਂ ਵੱਡੀਆਂ ਲਾਗਾਂ ਅਲਰਜੀਆਂ ਦਵਾਈਆਂ, ਮਾਨਸਿਕ ਤਣਾਅ, ਜਾਂ ਪਰੇਸ਼ਾਨੀ ਦੇ ਅਸਰ ਕੁਝ ਭੋਜਨਾਂ ਜਾਂ ਉਨ੍ਹਾਂ ਦੇ ਤੱਤਾਂ ਪ੍ਰਤੀ ਸੰਵੇਦਨਸ਼ੀਲਤਾ ਸਿਰ ਦੀ ਸੱਟ ਸਾਇਨਸ ਦੀ ਖੁਜਲੀ (ਪਰੇਸ਼ਾਨੀ) ਦੰਦਾਂ ਜਾਂ ਟੀ ਐੱਮ ਜੇ (ਟੈਂਪਰੋਮੈਂਡਬੂਲਰ ਜਾਇਂਟ) ਦੇ ਸਰੋਤ ਡਰੱਗਾਂ ਜਾਂ ਜ਼ਹਿਰੀਲੀਆਂ ਵਸਤਾਂ ਦੀ ਵਰਤੋਂ ਕਾਰਨ ਦਿਮਾਗ ਦੀਆਂ ਸਮੱਸਿਆਵਾਂ ਜਿਵੇਂ ਕਿ ਐਨਿਓਰਿਜ਼ਮਜ਼ ਜਾਂ ਰਸੌਲੀਆਂ ਕਈ ਹੋਰ ਕਾਰਨਾਂ ਕਰ ਕੇ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਹਾਡੇ ਬੱਚੇ ਦਾ ਸਿਰ ਦਰਦ ਹੇਠ ਦਰਜ ਕਾਰਨਾਂ ਵਿੱਚੋਂ ਇੱਕ ਕਾਰਨ ਕਰਕੇ ਹੁੰਦਾ ਹੈ: ਜ਼ੁਕਾਮ, ਫ਼ਲੂ ਜਾਂ ਵਾਇਰਸ ਨਾਲ ਲੱਗੀ ਬਿਮਾਰੀ ਦੰਦ ਦਾ ਦਰਦ ਜਾਂ ਦੰਦਾਂ ਦੀ ਕੋਈ ਹੋਰ ਸਮੱਸਿਆ ਹੱਦੋਂ ਵੱਧ ਥਕਾਵਟ ਭੁੱਖ ਤੁਹਾਡੇ ਬੱਚੇ ਦਾ ਡਾਕਟਰ ਬੱਚੇ ਦਾ ਡਾਕਟਰੀ ਪਿਛੋਕੜ ਅਤੇ ਸਰੀਰਕ ਮੁਲਾਂਕਣ ਮੁਕੰਮਲ ਕਰ ਕੇ ਸਿਰ ਦਰਦ ਹੋਣ ਦੇ ਕਾਰਨ ਦਾ ਪਤਾ ਲਾ ਸਕਦਾ ਹੈ। ਬਹੁਤ ਹੀ ਵਿਰਲੀਆਂ ਹਾਲਤਾਂ ਵਿੱਚ ਇਹ ਹੁੰਦਾ ਹੈ ਕਿ ਸਿਰ ਦਰਦ ਤੁਹਾਡੇ ਬੱਚੇ ਵਿੱਚ ਕਿਸੇ ਵਧੇਰੇ ਗੰਭੀਰ ਬਿਮਾਰੀ ਕਾਰਨ ਹੁੰਦਾ ਹੈ। ਜੇ ਤੁਹਾਡੇ ਬੱਚੇ ਨੂੰ ਹੇਠ ਦਰਜ ਵਿੱਚੋਂ ਕੋਈ ਸ਼ਿਕਾਇਤ ਹੋਵੇ ਤਾਂ ਤੁਹਾਨੂੰ ਤੁਰੰਤ ਹੀ ਡਾਕਟਰੀ ਸਹਾਇਤਾ ਹਾਸਲ ਕਰਨੀ ਚਾਹੀਦੀ ਹੈ: ਸਿਰ ਵਿੱਚ ਅਚਾਨਕ, ਤੀਬਰ ਦਰਦ ਸਿਰ ਦਰਦ ਜਿਸ ਦੇ ਨਾਲ ਨਾਲ ਅਜਿਹੇ ਲੱਛਣ ਵੀ ਹੋਣ ਜਿਵੇਂ ਕਿ ਚੱਕਰ ਆਉਣੇ, ਗਰਦਨ ਵਿੱਚ ਅਕੜਾਅ, ਉਲਟੀਆਂ ਜਾਂ ਦਿਲ ਕੱਚਾ ਹੋਣਾ, ਘਬਰਾਹਟ, ਅਸਪੱਸ਼ਟ ਅਤੇ ਬਦਲੀ ਹੋਈ ਅਵਾਜ਼, ਨਜ਼ਰ ਖ਼ਤਮ ਹੋ ਜਾਣੀ ਜਾਂ ਦੋ ਦੋ ਦਿੱਸਣੇ, ਜਾਂ ਸਰੀਰ ਦੇ ਕਿਸੇ ਹਿੱਸੇ ਵਿੱਚ ਕਮਜ਼ੋਰੀ ਹੋਣੀ ਜੇ ਤੁਹਾਡੇ ਬੱਚੇ ਦਾ ਸਿਰ ਦਰਦ ਉਸ ਨੂੰ ਨੀਂਦ ਵਿੱਚੋਂ ਜਗਾ ਦਿੰਦਾ ਹੈ ਜਾਂ ਉਸ ਦੀਆਂ ਮਨ-ਚਾਹੀਆਂ ਕਿਰਿਆਵਾਂ ਨੂੰ ਭੰਗ ਕਰਦਾ ਹੈ, ਤਾਂ ਡਾਕਟਰ ਨੂੰ ਤੁਹਾਡੇ ਬੱਚੇ ਦਾ ਮੁਆਇਨਾ ਕਰਨਾ ਚਾਹੀਦਾ ਹੈ। ਸਰੋਤ : ਏ ਬੁਕਸ ਓਂਨਲਿਨ