ਵਿਅਕਤੀ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ਼ ਦੁਆਲੇ ਤਰਲ ਦੀ ਲਾਗ ਨੂੰ ਮੈਨਿਨਜਾਈਟਿਸ ਕਹਿੰਦੇ ਹਨ। ਇਸ ਤਰਲ ਨੂੰ ਸਰੈਬਰੋਸਪਾਈਨਲ ਤਰਲ ਜਾਂ ਸੀ ਐੱਸ ਐੱਫ਼ ( CSF) ਕਿਹਾ ਜਾਂਦਾ ਹੈ। ਮੈਨਿਨਜਾਈਟਿਸ ਨੂੰ ਕਈ ਵਾਰੀ ਰੀੜ੍ਹ ਸੰਬੰਧਤ ਮੈਨਿਨਜਾਈਟਿਸ ਵੀ ਕਿਹਾ ਜਾਂਦਾ ਹੈ। ਬੱਚਿਆਂ ਨਾਲੋਂ ਬੇਬੀਆਂ ਵਿੱਚ ਮੈਨਿਨਜਾਈਟਿਸ ਵੱਖਰੀ ਤਰ੍ਹਾਂ ਵਿਖਾਈ ਦਿੰਦਾ ਹੈ। 2 ਸਾਲ ਤੋਂ ਵੱਧ ਉਮਰ ਦੇ ਬੱਚੇ 2 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਆਮ ਕਰ ਕੇ ਮੈਨਿਨਜਾਈਟਿਸ ਦੇ ਹੇਠ ਦਰਜ ਲੱਛਣ ਮਿਲਦੇ ਹਨ: ਤੇਜ਼ ਬੁਖ਼ਾਰ ਸਿਰ ਦਰਦ ਗਰਦਨ ਵਿੱਚ ਅਕੜਾਅ ਇਹ ਲੱਛਣ ਵਿਕਸਤ ਹੋਣ ਵਿੱਚ ਕਈ ਘੰਟੇ ਲੱਗ ਸਕਦੇ ਹਨ, ਜਾਂ 1 ਤੋਂ 2 ਦਿਨ ਵੀ ਲੱਗ ਸਕਦੇ ਹਨ। ਮੈਨਿਨਜਾਈਟਿਸ ਦੇ ਦੂਜੇ ਲੱਛਣਾਂ ਵਿੱਚ ਹੇਠ ਦਰਜ ਸ਼ਾਮਲ ਹਨ: ਪੇਟ ਅੰਦਰ ਬਿਮਾਰ ਮਹਿਸੂਸ ਕਰਨਾ (ਦਿਲ ਕੱਚਾ ਹੋਣਾ) ਉਲਟੀਆਂ ਕਰਨੀਆਂ ਤੇਜ਼ ਰੌਸ਼ਨੀ ਨੂੰ ਵੇਖਣ ਨਾਲ ਬੇਅਰਾਮੀ ਹੋਣੀ ਪਰੇਸ਼ਾਨੀ ਉਨੀਂਦਰਾ ਜਿਵੇਂ ਜਿਵੇਂ ਇਹ ਲਾਗ ਚੱਲਦੀ ਰਹਿੰਦੀ ਹੈ, ਕਿਸੇ ਵੀ ਉਮਰ ਦੇ ਬਿਮਾਰ ਨੂੰ ਦੌਰੇ ਪੈ ਸਕਦੇ ਹਨ। 2 ਸਾਲ ਤੱਕ ਦੇ ਬੇਬੀ ਅਤੇ ਬੱਚੇ ਬੇਬੀਆਂ ਵਿੱਚ ਮੈਨਿਨਜਾਈਟਿਸ ਵੱਖਰੀ ਤਰ੍ਹਾਂ ਵਿਖਾਈ ਦਿੰਦਾ ਹੈ। ਮੈਨਿਨਜਾਈਟਿਸ ਵਾਲੇ ਬੇਬੀਆਂ ਵਿੱਚ ਹੇਠ ਦਰਜ ਲੱਛਣ ਹੁੰਦੇ ਹਨ: ਨਾ ਹੀ ਬਹੁਤਾ ਹਿਲਦੇ-ਜੁਲਦੇ ਹਨ ਜਾਂ ਨਾ ਹੀ ਕੁੱਝ ਹੋਰ ਕਰਦੇ ਹਨ ਚਿੜਚਿੜੇ ਜਾਂ ਛੇਤੀ ਖਿਝ ਜਾਣਾ ਉਲਟੀਆਂ ਕਰਨੀਆਂ ਚੰਗੀ ਤਰ੍ਹਾਂ ਖਾਂਦੇ ਪੀਂਦੇ ਨਹੀਂ ਬੇਬੀਆਂ ਵਿੱਚ ਵੱਡੇ ਬੱਚਿਆਂ ਵਾਲੇ ਲੱਛਣ, ਜਿਵੇਂ ਕਿ ਬੁਖ਼ਾਰ, ਸਿਰ ਦਰਦ, ਅਤੇ ਗਰਦਨ ਵਿੱਚ ਅਕੜਾਅ, ਨਹੀਂ ਹੁੰਦੇ। ਜੇ ਇਹ ਲੱਛਣ ਉਨ੍ਹਾਂ ਵਿੱਚ ਨਹੀਂ ਦਿੱਸਦੇ ਤਾਂ ਉਨ੍ਹਾਂ ਦੇ ਆਮ ਵਿਹਾਰ ਵਿੱਚ ਨਖੇੜਾ ਕਰਨਾ ਔਖਾ ਹੁੰਦਾ ਹੈ। ਜਿਵੇਂ ਜਿਵੇਂ ਇਹ ਲਾਗ ਚੱਲਦੀ ਰਹਿੰਦੀ ਹੈ, ਭਾਵੇਂ ਕਿਸੇ ਵੀ ਉਮਰ ਦਾ ਹੋਵੇ ਇਸ ਦੇ ਬਿਮਾਰ ਨੂੰ ਦੌਰੇ ਪੈ ਸਕਦੇ ਹਨ। ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਬੱਚੇ ਨੂੰ ਮੈਨਿਨਜਾਈਟਿਸ ਹੈ ਤਾਂ ਤੁਰੰਤ ਹੀ ਉਸ ਨੂੰ ਡਾਕਟਰ ਕੋਲ ਲੈ ਜਾਓ ਜੇ ਤੁਹਾਡੇ ਬੱਚੇ ਵਿੱਚ ਉੱਪਰ ਦਰਜ ਲੱਛਣ ਹੋਣ, ਤਾਂ ਤੁਰੰਤ ਹੀ ਉਸ ਨੂੰ ਡਾਕਟਰ ਕੋਲ ਲੈ ਜਾਓ। ਇਹ ਜ਼ਰੂਰੀ ਹੈ ਕਿ ਮੈਨਿਨਜਾਈਟਿਸ ਦਾ, ਜਿੰਨੀ ਛੇਤੀ ਸੰਭਵ ਹੋਵੇ, ਪਤਾ ਲਾਇਆ ਜਾਵੇ ਅਤੇ ਇਸ ਦਾ ਇਲਾਜ ਕੀਤਾ ਜਾਵੇ। ਰੀੜ੍ਹ ਦੀ ਹੱਡੀ ਅਤੇ ਦਿਮਾਗ਼ ਦੁਆਲੇ ਤਰਲ (CSF) ਦਾ ਟੈਸਟ ਕਰਨ ਨਾਲ ਡਾਕਟਰ ਆਮ ਤੌਰ 'ਤੇ ਪਤਾ ਲਾ ਲੈਂਦੇ ਹਨ ਕਿ ਬੱਚੇ ਨੂੰ ਮੈਨਿਨਜਾਈਟਿਸ ਹੈ। ਡਾਕਟਰ ਤੁਹਾਡੇ ਬੱਚੇ ਦੇ CSF ਦਾ ਨਮੂਨਾ ਲੈਣ ਲਈ ਉਹ ਲੰਬਰ ਪੰਕਚਰ (ਰੀੜ੍ਹ ਦੀ ਹੱਡੀ ਵਿੱਚੋਂ ਤਰਲ ਦਾ ਨਮੂਨਾ ਲੈਣ ਦੀ ਵਿਧੀ) ਕਰੇਗਾ। ਡਾਕਟਰ ਬੱਚੇ ਦੀ ਪਿੱਠ ਵਿੱਚ ਸੂਈ ਇਨੀ ਡੂੰਘੀ ਲਾਵੇਗਾ ਜਿੱਥੋਂ CSF ਅਸਾਨੀ ਨਾਲ ਉਪਲਬਧ ਹੁੰਦਾ ਹੋਵੇ। ਇਸ ਅਮਲ ਨੂੰ ਸਪਾਈਨਲ ਟੈਪ ਵੀ ਕਿਹਾ ਜਾਂਦਾ ਹੈ। ਪ੍ਰਯੋਗਸ਼ਾਲਾ ਫ਼ਿਰ ਇਸ ਨਮੂਨੇ ਦਾ ਟੈਸਟ ਕਰੇਗੀ। ਇਹ ਟੈਸਟ ਦੱਸੇਗਾ ਕਿ ਮੈਨਿਨਜਾਈਟਿਸ ਕਿਸ ਕਿਸਮ ਦਾ ਹੈ। ਜਦੋਂ ਡਾਕਟਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਬੱਚੇ ਨੂੰ ਕਿਸ ਕਿਸਮ ਦਾ ਮੈਨਿਨਜਾਈਟਿਸ ਹੈ, ਤਾਂ ਉਹ ਤੁਹਾਡੇ ਬੱਚੇ ਦਾ ਠੀਕ ਇਲਾਜ ਕਰ ਸਕੇਗੀ। ਮੈਨਿਨਜਾਈਟਿਸ ਆਮ ਕਰ ਕੇ ਵਾਇਰਸ ਜਾਂ ਜਰਾਸੀਮ ਕਾਰਨ ਹੁੰਦਾ ਹੈ ਤੁਹਾਡੇ ਬੱਚੇ ਦਾ ਇਲਾਜ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਮੈਨਿਨਜਾਈਟਿਸ ਕਿਸ ਕਾਰਨ ਹੋਇਆ ਹੈ। ਵਾਇਰਸ ਸੰਬੰਧਤ ਮੈਨਨਜਾਈਟਿਸ ਜੇ ਮੈਨਨਜਾਈਟਿਸ ਵਾਇਰਸ ਕਾਰਨ ਹੋਇਆ ਹੋਵੇ, ਇਸ ਨੂੰ ਵਾਇਰਸ ਸੰਬੰਧਤ ਐਨਨਜਾਈਟਿਸ ਕਿਹਾ ਜਾਂਦਾ ਹੈ। ਵਾਇਰਸ ਨਾਲ ਹੋਣ ਵਾਲਾ ਮੈਨਨਜਾਈਟਿਸ ਬਹੁਤਾ ਖ਼ਤਰਨਾਕ ਨਹੀਂ ਹੁੰਦਾ। ਆਮ ਤੌਰ 'ਤੇ ਇਹ ਬਿਨਾਂ ਕਿਸੇ ਵਿਸ਼ੇਸ਼ ਇਲਾਜ ਤੋਂ ਠੀਕ ਹੋ ਜਾਂਦਾ ਹੈ। ਜਰਾਸੀਮੀ ਮੈਨਿਨਜਾਈਟਿਸ ਜੇ ਮੈਨਿਨਜਾਈਟਿਸ ਜਰਾਸੀਮ ਦੁਆਰਾ ਹੋਇਆ ਹੋਵੇ, ਇਸ ਨੂੰ ਜਰਾਸੀਮੀ ਮੈਨਿਨਜਾਈਟਿਸ ਕਿਹਾ ਜਾਂਦਾ ਹੈ। ਜਰਾਸੀਮੀ ਮੈਨਿਨਜਾਈਟਿਸ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਦਿਮਾਗ਼ ਨੂੰ ਨੁਕਸਾਨ ਹੋ ਸਕਦਾ ਹੈ, ਸੁਣਨ ਸ਼ਕਤੀ ਖ਼ਤਮ ਹੋ ਸਕਦੀ ਹੈ, ਜਾਂ ਸਿੱਖਣ ਦੀ ਅਯੋਗਤਾ ਪੈਦਾ ਹੋ ਸਕਦੀ ਹੈ। ਜਰਾਸੀਮੀ ਮੈਨਿਨਜਾਈਟਿਸ ਦਾ ਇਲਾਜ ਰੋਗਾਣੂਨਾਸ਼ਕਾਂ (ਐਂਟੀਬਾਇਟਿਕਸ) ਨਾਲ ਕੀਤਾ ਜਾਂਦਾ ਹੈ ਜਿਹੜੇ ਤੁਹਾਡੇ ਬੱਚੇ ਦੀ ਨਾੜੀ ਵਿੱਚ (IV) ਸੂਈ ਲਗਾ ਕੇ ਸਿੱਧੇ ਤੁਹਾਡੇ ਬੱਚੇ ਦੇ ਖ਼ੂਨ ਵਿੱਚ ਦਿੱਤੇ ਜਾਂਦੇ ਹਨ। ਆਮ ਤੌਰ 'ਤੇ ਇਹ ਰੋਗਾਣੂਨਾਸ਼ਕ ਜਰਾਸੀਮੀ ਮੈਨਿਨਜਾਈਟਿਸ ਨੂੰ ਠੀਕ ਕਰ ਸਕਦੇ ਹਨ। ਇਹ ਜ਼ਰੂਰੀ ਹੈ ਕਿ ਇਹ ਇਲਾਜ ਜਿੰਨੀ ਛੇਤੀ ਹੋ ਸਕੇ ਸ਼ੁਰੂ ਕੀਤਾ ਜਾਵੇ। ਜਰਾਸੀਮੀ ਮੈਨਿਨਜਾਈਟਿਸ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਰੋਗਾਣੂਨਾਸ਼ਕਾਂ (ਐਂਟੀਬਾਇਟਿਕਸ) ਨਾਲ ਕੁਝ ਕਿਸਮਾਂ ਦੇ ਮੈਨਿਨਜਾਈਟਿਸ ਨੂੰ ਫ਼ੈਲਣ ਅਤੇ ਦੂਜਿਆਂ ਨੂੰ ਲੱਗਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੀ ਕਿਸਮ ਦਾ ਜਰਾਸੀਮ ਮੈਨਿਨਜਾਈਟਿਸ ਪੈਦਾ ਕਰ ਰਿਹਾ ਹੈ। ਸਰੋਤ : ਏ ਬੁਕਸ ਓਂਨਲਿਨ