ਪੀਲੀਆ ਚਮੜੀ, ਸਰੀਰ ਦੇ ਟਿਸ਼ੂਆਂ (ਤੰਤੂਆਂ), ਅਤੇ ਤਰਲਾਂ ਦਾ ਰੰਗ ਪੀਲਾ ਹੋ ਜਾਣ ਦਾ ਕਾਰਨ ਬਣਨ ਵਾਲੀ ਇੱਕ ਹਾਲਤ ਹੁੰਦੀ ਹੈ। ਇਹ ਰੰਗ ਤੁਸੀਂ ਚਮੜੀ ਜਾਂ ਅੱਖਾਂ ਦੇ ਚਿੱਟੇ ਹਿੱਸਿਆਂ `ਤੇ ਅਕਸਰ ਦੇਖਦੇ ਹੋ। ਪੀਲਾ ਰੰਗ ਬਿਲੀਰੂਬਿਨ ਦਾ ਖੂਨ ਵਿੱਚ ਇਕੱਠੇ ਹੋਣ ਦੇ ਕਾਰਨ ਬਣਦਾ ਹੈ। ਬਿਲੀਰੂਬਿਨ ਰੰਗ ਚਾੜ੍ਹਨ ਵਾਲੇ ਪਦਾਰਥਾਂ ਦਾ ਖ਼ੂਨ ਵਿੱਚ ਛੱਡਿਆ ਜਾਂਦਾ ਹੈ ਜਦੋਂ ਲਾਲ ਰੰਗ ਦੇ ਸੈੱਲ ਟੁੱਟ ਭੱਜ ਜਾਂਦੇ ਹਨ। ਪੀਲੀਆ ਨਵੇਂ ਜਨਮੇ ਬੱਚਿਆਂ ਵਿੱਚ ਆਮ ਹੁੰਦਾ ਹੈ। ਇਹ ਇਸ ਕਰਕੇ ਹੁੰਦਾ ਹੈ ਕਿਉਂਕ ਨਵੇਂ ਜਨਮੇ ਬੇਬੀ ਜ਼ਰੂਰਤ ਨਾਲੋਂ ਵੱਧ ਲਾਲ ਖੂਨ ਦੇ ਸੈੱਲਜ਼ ਨਾਲ ਜਨਮ ਲੈਂਦੇ ਹਨ। ਇਹ ਵਾਧੂ ਲਾਲ ਖੂਨ ਦੇ ਸੈੱਲਜ਼ ਟੁੱਟ ਜਾਂਦੇ ਹਨ, ਜਿਸ ਨਾਲ ਖੂਨ ਵਿੱਚ ਬਿਲੀਰੁਬਿਨ ਪੈਦਾ ਹੋ ਜਾਂਦਾ ਹੈ। ਨਵੇਂ ਜਨਮੇ ਬੱਚਿਆਂ ਨੂੰ ਜ਼ਿੰਦਗੀ ਦੇ ਪਹਿਲੇ ਕੁਝ ਦਿਨਾਂ ਦੌਰਾਨ ਪੀਲੀਆ ਹੋਣਾ ਸਧਾਰਣ ਗੱਲ ਹੁੰਦੀ ਹੈ। ਆਮ ਤੌਰ ਤੇ ਇਹ ਹਾਨੀਕਾਰਕ ਨਹੀਂ ਹੁੰਦਾ। ਹੇਠ ਦਰਜ ਕਾਰਨਾਂ ਕਰਕੇ ਨਵ-ਜਨਮੇ ਬੱਚਿਆਂ ਦੇ ਖੂਨ ਵਿੱਚ ਬਿਲੀਰੂਬਿਨ ਦੀ ਅਸਾਧਾਰਨ ਤੌਰ ਤੇ ਉੱਚੀ ਪੱਧਰ ਹੋ ਸਕਦੀ ਹੈ: ਲਾਗ, ਆਹਰ ਪਾਚਕ ਅਸੰਤੁਲਨ, ਜਾਂ ਦੂਜੀਆਂ ਹਾਲਤਾਂ ਖ਼ੂਨ ਦੇ ਲਾਲ ਸੈੱਲਾਂ ਨੂੰ ਆਸਾਨੀ ਨਾਲ ਟੁੱਟ ਜਾਣ ਵਾਲੇ ਬਣਾ ਸਕਦੀਆਂ ਹਨ। ਜਿਗਰ, ਆਂਦਰਾਂ , ਜਾਂ ਆਹਾਰ ਨਲੀ ਦੀਆਂ ਸਮੱਸਿਆਵਾਂ ਬਿਲੀਰੂਬਿਨ ਤੋਂ ਖਹਿੜਾ ਛੁਡਾਉਣ ਵਿੱਚ ਜ਼ਿਆਦਾ ਹੌਲੀ ਹੌਲੀ ਕੰਮ ਕਰਨ ਕਰਕੇ ਵੀ ਪੈਦਾ ਹੋ ਸਕਦੀਆਂ ਹਨ। ਇਸ ਕਿਸਮ ਦੀ ਦੇਰੀ ਕੁਝ ਡਰੱਗਜ਼ ਕਾਰਨ ਵੀ ਪੈਦਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਕਿ ਸਰੀਰ ਇਸ ਤੋਂ ਛੁਟਕਾਰਾ ਪਾ ਲਵੇ, ਨਵ-ਜਨਮੇ ਬੱਚਿਆਂ ਵਿੱਚ, ਆਹਾਰ ਨਲੀ `ਚੋਂ ਬਿਲੀਰੂਬਿਨ ਵਾਪਸ ਖੂਨ ਵਿੱਚ ਜਜ਼ਬ ਹੋ ਜਾਂਦਾ ਹੈ। ਨਵ ਜਨਮੇ ਬੱਚੇ ਜਿਹੜੇ ਚੰਗੀ ਤਰ੍ਹਾਂ ਖੁਰਾਕ ਨਹੀਂ ਲੈਂਦੇ, ਉਨ੍ਹਾਂ ਵਿੱਚ ਜ਼ਿਆਦਾ ਬਿਲੀਰੂਬਿਨ ਜਜ਼ਬ ਹੁੰਦਾ ਹੈ। ਨਵ-ਜਨਮੇ ਬੱਚਿਆਂ ਵਿੱਚ ਪੀਲੀਏ ਦਾ ਇਹ ਸਭ ਤੋਂ ਵੱਧ ਆਮ ਕਾਰਨ ਹੁੰਦਾ ਹੈ। ਜੇ ਮੈਨੂੰ ਦੱਸਿਆ ਜਾਂਦਾ ਹੈ ਕਿ ਮੇਰੇ ਬੇਬੀ ਨੂੰ ਛਾਤੀ ਦੇ ਦੁੱਧ ਚੁੰਘਾਉਣ ਜਾਂ ਛਾਤੀ ਦੇ ਦੁੱਧ ਦਾ ਪੀਲੀਆ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਕੁਝ ਲੋਕਾਂ ਤੋਂ ਛਾਤੀ ਦੇ ਦੁੱਧ ਚੁੰਘਾਉਣ ਦੇ ਪੀਲੀਏ ਜਾਂ ਛਾਤੀ ਦੇ ਦੁੱਧ ਦੇ ਪੀਲੀਏ ਦਾ ਜ਼ਿ਼ਕਰ ਕਰਦਿਆਂ ਸੁਣੋਗੇ। ਇਹ ਸ਼ਬਦ ਬਹੁਤ ਰਲ਼ਗੱਡ ਕਰਨ ਵਾਲੇ ਹਨ। ਭਾਵੇਂ ਕੁਝ ਪੀਲੀਆ ਛਾਤੀ ਦਾ ਦੁੱਧ ਚੁੰਘਾਉਣ ਕਾਰਨ ਹੋ ਸਕਦਾ ਹੈ, ਇਹ ਸਾਧਾਰਨ ਗੱਲ ਹੁੰਦੀ ਹੈ ਅਤੇ ਆਮ ਕਰ ਕੇ ਬੇਬੀ ਲਈ ਹਾਨੀਕਾਰਕ ਨਹੀਂ ਹੁੰਦੀ। ਜਿੱਥੋਂ ਤੱਕ ਸੰਭਵ ਹੋਵੇ ਬੇਬੀ ਨੂੰ ਛਾਤੀ ਦਾ ਦੁੱਧ ਚੁੰਘਾਉਣਾ ਚੰਗੀ ਗੱਲ ਹੁੰਦੀ ਹੈ। ਕੈਨੇਡੀਅਨ ਪੀਡੀਐਟ੍ਰਿਕ ਸੁਸਾਇਟੀ (ਕੈਨੇਡੀਅਨ ਬਾਲ ਚਕਿੱਤਸਾ ਸੁਸਾਇਟੀ) ਅਤੇ ਦੂਜੀਆਂ ਪੀਡੀਐਟ੍ਰਿਕ (ਬਾਲ ਚਕਿੱਤਸਾ) ਅਸੋਸੀਏਸ਼ਨਾਂ ਘੱਟੋ ਘੱਟ 6 ਮਹੀਨੇ ਛਾਤੀ ਦਾ ਦੁੱਧ ਚੁੰਘਾਉਣ ਦੀ ਸਿਫ਼ਾਰਸ਼ ਕਰਦੀਆਂ ਹਨ। ਕਈ ਸੂਰਤਾਂ ਵਿੱਚ, ਬੇਬੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਅਤੇ ਆਮ ਕਰ ਕੇ ਦੁੱਧ ਪਿਆਉਣ ਬਾਰੇ ਮਦਦ ਦੀ ਲੋੜ ਹੁੰਦੀ ਹੈ। ਤੁਹਾਡਾ ਡਾਕਟਰ, ਦੁੱਧ ਦੇ ਲਹਿਣ ਬਾਰੇ ਸਲਾਹਕਾਰ, ਜਾਂ ਕੋਈ ਨਰਸ ਦੁੱਧ ਚੁੰਘਾਉਣ ਦੇ ਪ੍ਰਸ਼ਨਾਂ ਜਾਂ ਸਮੱਸਿਆਵਾਂ ਸੰਬੰਧੀ ਤੁਹਾਡੀ ਮਦਦ ਕਰ ਸਕਦੇ ਹਨ। ਪੀਲੀਏ ਦੀਆਂ ਨਿਸ਼ਾਨੀਆਂ ਅਤੇ ਲੱਛਣ ਪੀਲੀਏ ਨਾਲ ਬੇਬੀ ਦੀ ਚਮੜੀ ਅਤੇ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ। ਇਸ ਨਾਲ ਬੇਬੀ ਨੂੰ ਬਹੁਤ ਨੀਂਦ ਆਉਂਦੀ ਹੈ ਅਤੇ ਇਸ ਕਾਰਨ ਖ਼ੁਰਾਕ ਚੰਗੀ ਤਰ੍ਹਾਂ ਲੈਣ ਵਿੱਚ ਵੀ ਮੁਸ਼ਕਲ ਆਉਂਦੀ ਹੈ। ਨਵ-ਜੰਮੇ ਬੇਬੀ, ਜਿਸ ਨੂੰ ਪੀਲੀਆ ਨਹੀਂ, ਦੇ ਮੁਕਾਬਲੇ ਵਿੱਚ ਇਸ ਬੇਬੀ ਦੇ ਪੈਦਾ ਹੋਣ ਪਿੱਛੋਂ ਵੀ ਕਾਫ਼ੀ ਸਮਾਂ ਉਸ ਦੀ ਟੱਟੀ ਦਾ ਰੰਗ ਕਾਲ਼ਾ ਹੀ ਰਹਿ ਸਕਦਾ ਹੈ। ਪੀਲੀਏ ਵਾਲੇ ਬੇਬੀ ਵਾਸਤੇ ਤੁਹਾਡਾ ਡਾਕਟਰ ਕੀ ਕਰ ਸਕਦਾ ਹੈ ਤੁਹਾਡਾ ਡਾਕਟਰ ਬੇਬੀ ਦਾ ਸਰੀਰਕ ਮੁਆਇਨਾ ਕਰੇਗਾ ਅਤੇ ਬਿਲੀਰੂਬਿਨ ਦੀ ਪੱਧਰ ਦਾ ਨਿਰਣਾ ਕਰਨ ਲਈ ਇੱਕ ਸਾਦਾ ਟੈਸਟ ਕਰ ਕੇ ਤਸ਼ਖ਼ੀਸ ਦੀ ਪੁਸ਼ਟੀ ਕਰੇਗਾ। ਫ਼ਿਰ ਤੁਹਾਡੇ ਬੇਬੀ ਦੇ ਟੈਸਟ ਦੇ ਨਤੀਜਿਆਂ ਦੇ ਆਧਾਰ `ਤੇ ਡਾਕਟਰ ਸਭ ਤੋਂ ਵਧੀਆ ਇਲਾਜ ਕਰਨ ਬਾਰੇ ਫ਼ੈਸਲਾ ਕਰੇਗਾ। ਤੁਹਾਡੇ ਬੇਬੀ ਦੀ ਉਮਰ ਅਤੇ ਜਨਮ ਵੇਲੇ ਦਾ ਭਾਰ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ। ਜਦੋਂ ਤੁਹਾਡਾ ਬੱਚਾ ਹਸਪਤਾਲ ਤੋਂ ਛੁੱਟੀ ਕਰ ਲੈਂਦਾ ਹੈ, ਡਾਕਟਰ ਜਾਂ ਨਰਸ ਤੁਹਾਨੂੰ ਦੱਸੇਗੀ ਕਿ ਆਪਣੇ ਬੇਬੀ ਦੀ ਮਦਦ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਜੇ ਟੈਸਟ ਇਹ ਸੁਝਾਅ ਦਿੰਦੇ ਹੋਣ ਕਿ ਤੁਹਾਡੇ ਬੇਬੀ ਦੇ ਬਿਲੀਰੂਬਿਨ ਲੱਗਣ ਦਾ ਵਧੇਰੇ ਖ਼ਤਰਾ ਹੈ ਜਿਸ ਦਾ ਹੋਰ ਇਲਾਜ ਕਰਨ ਦੀ ਲੋੜ ਹੈ, ਤਾਂ ਤੁਹਾਡਾ ਡਾਕਟਰ ਇੱਕ ਪੈਰਵੀ ਫੇਰੀ ਦਾ ਪ੍ਰਬੰਧ ਕਰੇਗਾ। ਕੋਈ ਹੋਰ ਤੁਹਾਡੇ ਬੇਬੀ ਦਾ ਮੁਆਇਨਾ ਅਤੇ ਟੈਸਟ ਕਰੇਗਾ। ਜੇ ਡਾਕਟਰ ਇਹ ਨਿਰਣਾ ਕਰਦਾ ਹੈ ਪੀਲੀਆ ਹੋਣ ਦੇ ਕਈ ਹੋਰ ਪੇਚੀਦਾ ਕਾਰਨ ਹੋ ਸਕਦੇ ਹਨ ਤਾਂ ਉਹ ਅਧਿਕ ਟੈਸਟ ਕਰਵਾਉਣ ਦਾ ਫ਼ੈਸਲਾ ਵੀ ਕਰ ਸਕਦਾ/ਸਕਦੀ ਹੈ। ਪੀਲੀਏ ਦੀਆਂ ਉਲਝਣਾਂ ਪੀਲੀਏ ਨੂੰ ਬਹੁਤਾ ਹੀ ਸਖਤ ਬਣ ਜਾਣ ਤੋਂ ਰੋਕਣ ਲਈ ਕੁਝ ਬੇਬੀਆਂ ਦਾ ਇਲਾਜ ਕਰਨ ਦੀ ਜ਼ਰੂਰਤ ਹੁੰਦੀ ਹੈ। ਬੇਬੀਆਂ ਦੀ ਇੱਕ ਛੋਟੀ ਜਿਹੀ ਗਿਣਤੀ ਨੂੰ ਸਖ਼ਤ ਪੀਲੀਏ ਦੀ ਕਰਨਿਕ ਟਰ ਅਸ ਕਹੀ ਜਾਂਦੀ ਹਾਲਤ ਵਿਕਸਤ ਹੋ ਸਕਦੀ ਹੈ। ਇਹ ਬਹੁਤ ਹੀ ਘੱਟ ਹੁੰਦੀ ਹੈ। ਕਰਨਿਕ ਟਰ ਅਸ ਚਿਰਜੀਵੀ ਦਿਮਾਗ ਦਾ ਨੁਕਸਾਨ ਅਤੇ ਸੁਣਨ ਹਾਨੀ ਦਾ ਕਾਰਨ ਬਣ ਸਕਦਾ ਹੈ। ਸਰੋਤ : ਏ ਬੁਕਸ ਓਂਨਲਿਨ