ਖਸਰਾ ਇੱਕ ਵਾਇਰਸ ਦੇ ਕਾਰਨ ਲੱਗਣ ਵਾਲੀ ਲਾਗ ਹੁੰਦੀ ਹੈ। ਇਹ ਬਹੁਤੀ ਵਾਰੀ ਸਰਦੀ ਦੇ ਆਖੀਰ ਅਤੇ ਮੌਸਮ ਬਹਾਰ ਵਿੱਚ ਵਾਪਰਦਾ ਹੈ। ਜਦੋਂ ਵਾਇਰਸ ਲੱਗੀ ਵਾਲਾ ਕੋਈ ਵਿਅਕਤੀ ਖੰਘਦਾ ਜਾਂ ਨਿੱਛ ਮਾਰਦਾ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਡਿੱਗਣ ਵਾਲੇ ਤੁਪਕਿਆਂ ਵਿਚਲਾ ਵਾਇਰਸ ਹਵਾ ਅਤੇ ਧਰਤੀ ਰਾਹੀਂ ਫ਼ੈਲ ਕੇ ਨਜ਼ਦੀਕੀ ਸਤਹ ਤੇ ਪਹੁੰਚ ਜਾਂਦਾ ਹੈ। ਇਨ੍ਹਾਂ ਤੁਪਕਿਆਂ ਨੂੰ ਸਾਹ ਦੁਆਰਾ ਅੰਦਰ ਲੈਂਦਿਆਂ, ਜਾਂ ਇਨ੍ਹਾਂ ਨੂੰ ਛੋਹਂਦਿਆਂ ਅਤੇ ਆਪਣੇ ਚਿਹਰੇ, ਮੂੰਹ, ਅੱਖਾਂ, ਜਾਂ ਕੰਨਾਂ ਨੂੰ ਛੋਂਹਣ ਨਾਲ ਤੁਹਾਡੇ ਬੱਚੇ ਨੂੰ ਇਹ ਵਾਇਰਸ ਲੱਗ ਜਾਂਦਾ ਹੈ। ਖਸਰੇ ਦੀਆਂ ਨਿਸ਼ਾਨੀਆਂ ਅਤੇ ਲੱਛਣ ਖਸਰੇ ਦੇ ਲੱਛਣ ਆਮ ਤੌਰ ਤੇ ਬੁਖ਼ਾਰ ਨਾਲ ਸ਼ੁਰੂ ਹੁੰਦੇ ਹਨ ਜਿਹੜੇ ਕੁਝ ਇੱਕ ਦਿਨਾਂ ਤੱਕ ਰਹਿੰਦਾ ਹੈ। ਬੁਖ਼ਾਰ ਪਿੱਛੋਂ ਖੰਘ, ਵਗਦਾ ਨੱਕ, ਅਤੇ ਕੰਜੰਕਟੇਵੇਟਿਸ (ਕੋਅ-ਝਿੱਲੀ ਸੋਜ) ਆ ਜਾਂਦੀ ਹੈ। ਕੰਜੰਕਟੇਵੇਟਿਸ ਅੱਖਾਂ ਦੀ ਲਾਗ ਹੁੰਦੀ ਹੈ, ਜਿਸ ਨੂੰ ਕਈ ਵਾਰੀ “ਪਿੰਕ ਆਈ” ਕਿਹਾ ਜਾਂਦਾ ਹੈ। ਧੱਫੜ ਚਿਹਰੇ ਅਤੇ ਉੱਪਰਲੀ ਗਰਦਨ `ਤੇ ਸ਼ੁਰੂ ਹੁੰਦੇ ਹਨ ਅਤੇ ਸਰੀਰ ਦੇ ਹੇਠਾਂ ਵੱਲ ਫੈਲ ਜਾਂਦੇ ਹਨ। ਧੱਫੜ ਫਿਰ ਬਾਹਾਂ, ਹੱਥਾਂ, ਲੱਤਾਂ, ਅਤੇ ਪੈਰਾਂ `ਤੇ ਫੈਲ ਜਾਂਦੇ ਹਨ। ਤਕਰੀਬਨ ਪੰਜ ਦਿਨਾਂ ਪਿੱਛੋਂ, ਧੱਫੜ ਪ੍ਰਗਟ ਹੋਈ ਤਰਤੀਬ ਵਿੱਚ ਹੀ ਮੁਰਝਾ ਜਾਂਦੇ ਹਨ। ਇਸ ਹਾਲਤ ਦੇ ਸਾਰੇ ਕੇਸ ਇੱਕੋ ਜਿਹੇ ਨਜ਼ਰ ਨਹੀਂ ਆਉਂਦੇ ਅਤੇ ਬਹੁਤੀਆਂ ਹਾਲਤਾਂ ਇੱਕੋ ਜਿਹੀਆਂ ਲੱਗ ਸਕਦੀਆਂ ਹਨ। ਆਪਣੇ ਬੱਚੇ ਦੀ ਬੀਮਾਰੀ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ। ਖਸਰਾ ਅਸਾਨੀ ਨਾਲ ਦੂਸਰੇ ਬੱਚਿਆਂ ਵੱਲ ਫ਼ੈਲ ਜਾਂਦਾ ਹੈ ਖਸਰਾ ਇੱਕ ਬਹੁਤ ਹੀ ਛੂਤਕਾਰੀ ਰੋਗ ਹੁੰਦਾ ਹੈ। ਇਸ ਦਾ ਭਾਵ ਹੈ ਕਿ ਇਹ ਇੱਕ ਆਦਮੀ ਤੋਂ ਦੂਸਰੇ ਵੱਲ ਬਹੁਤ ਹੀ ਆਸਾਨੀ ਨਾਲ ਫੈਲ ਜਾਂਦਾ ਹੈ। ਖਸਰੇ ਵਾਲੇ ਲੋਕ ਆਮ ਤੌਰ ਤੇ ਲਗਭਗ 4 ਦਿਨ ਪਹਿਲਾਂ ਜਦੋਂ ਧੱਫੜ ਸ਼ੁਰੂ ਹੁੰਦੇ ਹਨ ਤੋਂ ਲੈਕੇ 4 ਦਿਨ ਪਿੱਛੋਂ ਤੱਕ ਛੂਤਕਾਰੀ ਹੁੰਦੇ ਹਨ। ਬੱਚੇ ਜਿਨ੍ਹਾਂ ਨੂੰ ਇਮਯੂਨ ਸਿਸਟਮ ਸਮੱਸਿਆਵਾਂ ਹੁੰਦੀਆਂ ਹਨ ਅਕਸਰ ਬਹੁਤੇ ਲੰਬੇ ਸਮੇਂ ਲਈ ਛੂਤਕਾਰੀ ਰਹਿੰਦੇ ਹਨ। ਖਸਰੇ ਦਾ ਵਇਰਸ ਲਾਗ ਲੱਗੇ ਲੋਕਾਂ ਦੇ ਨੱਕ ਅਤੇ ਗਲ਼ੇ ਦੀ ਬਲਗਮ ਵਿੱਚ ਰਹਿੰਦਾ ਹੈ। ਜਦੋਂ ਉਹ ਨਿੱਛ ਮਾਰਦੇ ਜਾਂ ਖੰਘਦੇ ਹਨ, ਛੋਟੇ ਤੁਪਕੇ ਹਵਾ ਵਿੱਚ ਛਿੜਕੇ ਜਾਂਦੇ ਹਨ। ਛੋਟੇ ਤੁਪਕੇ ਨੇੜਲੀ ਸਤਹਾ `ਤੇ ਡਿੱਗ ਪੈਂਦੇ ਹਨ, ਜਿੱਥੋਂ ਉਹ ਵਾਇਰਸ ਨੂੰ ਦੋ ਘੰਟਿਆਂ ਤੱਕ ਅਤੇ ਲਈ ਫੈਲਾ ਸਕਦੇ ਹਨ। ਖ਼ਤਰੇ ਦੇ ਕਾਰਕ ਤੁਹਾਡੇ ਬੱਚੇ ਨੂੰ ਖ਼ਸਰਾ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਹੁੰਦੀਆਂ ਹਨ ਜੇ: ਜੇ ਤੁਹਾਡੇ ਬੱਚੇ ਨੇ ਖਸਰੇ ਦੇ ਟੀਕੇ ਨਹੀਂ ਲਵਾਏ ਹੋਏ ਤੁਹਾਡਾ ਬੱਚਾ ਟੀਕਾ ਲਗਵਾਉਣ ਤੋਂ ਬਿਨਾਂ ਦੂਜੇ ਦੇਸ਼ਾਂ ਦੀ ਯਾਤਰਾ ਕਰਦਾ ਹੈ ਤੁਹਾਡੇ ਬੱਚੇ ਵਿੱਚ ਵਿਟਾਮਿਨ A ਦੀ ਘਾਟ ਹੈ ਪੇਚੀਦਗੀਆਂ ਪੇਚੀਦਗੀਆਂ ਬਹੁਤ ਖ਼ਤਰਨਾਕ ਹੁੰਦੀਆਂ ਹਨ। ਖਸਰੇ ਦੀ ਲਾਗ ਵਾਲੇ ਕੁਝ ਬੱਚਿਆਂ ਨੂੰ ਕੰਨ ਦੀ ਲਾਗ, ਦਸਤ, ਜਾਂ ਨਮੂਨੀਆ ਵੀ ਹੋ ਜਾਏਗਾ। ਕਦੇ ਕਦਾਈਂ, ਕੁਝ ਬੱਚੇ ਜਿਨ੍ਹਾਂ ਨੂੰ ਖਸਰਾ ਹੁੰਦਾ ਹੈ ਨੂੰ ਐਨਸੇਫਿਲੇਟਿਸ ਕਹੀ ਜਾਂਦੀ ਦਿਮਾਗ ਦੀ ਸੋਜ ਵੀ ਹੋ ਜਾਂਦੀ ਹੈ। ਐਨਸੇਫਿਲੇਟਿਸ ਦੇ ਪ੍ਰਚੰਡ ਕੇਸ ਦਿਮਾਗ ਦਾ ਨੁਕਸਾਨ ਜਾਂ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਮੌਤ ਬਹੁਤ ਹੀ ਘੱਟ ਕੇਸਾਂ ਵਿੱਚ ਹੁੰਦੀ ਹੈ। ਬਹੁਤੇ ਬੱਚੇ ਜਿਨ੍ਹਾਂ ਨੂੰ ਖਸਰਾ ਹੋ ਜਾਂਦਾ ਹੈ ਨੂੰ ਵੈਕਸੀਨ ਦਾ ਟੀਕਾ ਨਹੀਂ ਲਗਵਾਇਆ ਗਿਆ ਹੁੰਦਾ, ਜਾਂ ਕਨੇਡਾ ਵਿੱਚ ਬਾਹਰਲੇ ਦੇਸ਼ਾਂ ਤੋਂ ਆਏ ਹੁੰਦੇ ਹਨ। ਡਾਕਟਰ ਖਸਰੇ ਲਈ ਕੀ ਕਰ ਸਕਦੇ ਹਨ ਤੁਹਾਡੇ ਬੱਚੇ ਦਾ ਸਰੀਰਕ ਮੁਆਇਨਾ ਕਰਨ ਪਿੱਛੋਂ ਖਸਰੇ ਦੀ ਤਸ਼ਖ਼ੀਸ ਕੀਤੀ ਜਾਂਦੀ ਹੈ। ਡਾਕਟਰ ਖ਼ੂਨ ਦੇ ਟੈਸਟ ਕਰਵਾਉਣ ਲਈ ਵੀ ਕਹਿ ਸਕਦਾ ਹੈ ਜਾਂ ਨੱਕ ਜਾਂ ਗਲ਼ੇ ਵਿੱਚੋਂ ਵਾਇਰਸ ਦਾ ਪਤਾ ਲਾਉਣ ਲਈ ਫੰਬੇ ਨਾਲ ਨਮੂਨਾ ਲੈ ਸਕਦਾ ਹੈ। ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਬੱਚੇ ਨੂੰ ਖਸਰਾ ਹੈ, ਆਪਣੇ ਡਾਕਟਰ ਨਾਲ ਗੱਲ ਕਰਨੀ ਮਹੱਤਵਪੂਰਨ ਹੁੰਦਾ ਹੈ ਕਿ ਡਾਕਟਰ ਨੂੰ ਮਿਲਣ ਤੋਂ ਪਹਿਲਾਂ ਉਸ ਨਾਲ ਗੱਲ ਕਰ ਲਵੋ ਤਾਂ ਜੋ ਲਾਗ ਦੂਸਰਿਆਂ ਨੂੰ ਨਾ ਲੱਗ ਜਾਵੇ। ਆਪਣੇ ਬੱਚੇ ਦੀ ਸੰਭਾਲ ਘਰ ਵਿੱਚ ਹੀ ਕਰਨੀ ਖਸਰੇ ਦਾ ਕੋਈ ਵਿਸ਼ੇਸ਼ ਇਲਾਜ ਨਹੀਂ ਹੁੰਦਾ। ਤੁਸੀਂ ਆਪਣੇ ਬੱਚੇ ਨੂੰ ਅਰਾਮਦਾਇਕ ਸਥਿਤੀ ਵਿੱਚ ਰੱਖਣ ਦੇ ਯਤਨ ਕਰ ਕੇ ਉਸ ਦੀ ਸਹਾਇਤਾ ਕਰ ਸਕਦੇ ਹੋ। ਬੁਖ਼ਾਰ ਉੱਤੇ ਨਜ਼ਰ ਰੱਖਣੀ ਬੁਖ਼ਾਰ ਦਾ ਇਲਾਜ ਕਰਨ ਲਈ ਅਸੀਟਾਮਿਨੋਫ਼ਿਨ (ਟਾਇਲਾਨੌਲ , ਟੈਂਪਰਾ, ਜਾਂ ਦੂਜੇ ਬਰੈਂਡ) ਜਾਂ ਆਈਬਿਊਪਰੋਫ਼ੈਨ (ਮੌਟਰਿਨ, ਐਡਵਿੱਲ, ਜਾਂ ਦੂਜੇ ਬਰੈਂਡ) ਵਰਤੇ ਜਾ ਸਕਦੇ ਹਨ। ਆਪਣੇ ਬੱਚੇ ਨੂੰ ਏਐਸਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ। ਆਪਣੇ ਬੱਚੇ ਨੂੰ ਬੈੱਡ `ਤੇ ਅਰਾਮ ਕਰਨ ਦਿਓ ਅਤੇ ਦੂਜਿਆਂ ਨਾਲੋਂ ਵੱਖ ਰੱਖੋ ਧੱਫ਼ੜ ਸ਼ੁਰੂ ਹੋਣ ਦੇ 8 ਦਿਨ ਪਿੱਛੋਂ ਤੀਕ ਤੁਹਾਡਾ ਬੱਚਾ ਸਕੂਲ ਜਾਂ ਡੇਅ ਕੇਅਰ ਨਹੀਂ ਜਾ ਸਕਦਾ। ਪਬਲਿਕ ਹੈਲ਼ਥ ਡਿਪਾਰਟਮੈਂਟ ਨੂੰ ਤੁਹਾਡੇ ਬੱਚੇ ਨੂੰ ਖਸਰੇ ਦੀ ਤਸ਼ਖ਼ੀਸ ਬਾਰੇ ਸੂਚਨਾ ਦੇ ਦਿੱਤੀ ਜਾਵੇਗੀ ਅਤੇ ਉਹ ਤੁਹਾਡੇ ਨਾਲ ਇਸ ਦੀ ਪੈਰਵੀ ਕਰੇਗਾ। ਤਰਲ ਆਪਣੇ ਬੱਚੇ ਨੂੰ ਪਾਣੀ ਅਤੇ ਦੂਜੇ ਤਰਲ ਪਦਾਰਥ ਦਿਉ। ਸਰੋਤ : ਏ ਬੁਕਸ ਓਂਨਲਿਨ