ਬਚਪਨ ਦੇ ਪਹਿਲੇ ਅੱਠ ਸਾਲ ਬੇਹੱਦ ਮਹੱਤਵਪੂਰਣ ਹੁੰਦੇ ਹਨ, ਖਾਸ ਕਰਕੇ ਪਹਿਲੇ ਤਿੰਨ ਸਾਲ। ਇਹ ਸਮਾਂ ਭਵਿੱਖ ਦੀ ਸਿਹਤ, ਵਾਧੇ ਅਤੇ ਵਿਕਾਸ ਦੀ ਬੁਨਿਆਦ ਹੁੰਦੀ ਹੈ। ਦੂਜੇ ਕਿਸੇ ਵੀ ਸਮੇਂ ਦੇ ਮੁਕਾਬਲੇ ਇਸ ਦੌਰਾਨ ਬੱਚੇ ਤੇਜ਼ੀ ਨਾਲ ਸਿੱਖਦੇ ਹਨ। ਸ਼ਿਸ਼ੂ ਅਤੇ ਬੱਚੇ ਤਦ ਹੋਰ ਛੇਤੀ ਵਿਕਸਤ ਅਤੇ ਕਿਤੇ ਜ਼ਿਆਦਾ ਤੇਜ਼ੀ ਨਾਲ ਸਿੱਖਦੇ ਹਨ, ਜਦੋਂ ਉਨ੍ਹਾਂ ਨੂੰ ਪਿਆਰ ਅਤੇ ਲਗਾਅ, ਧਿਆਨ, ਹੱਲਾਸ਼ੇਰੀ ਅਤੇ ਮਾਨਸਿਕ ਉਤੇਜਨਾ ਦੇ ਨਾਲ ਹੀ ਪੋਸ਼ਕ ਭੋਜਨ ਅਤੇ ਸਿਹਤ ਦੀ ਚੰਗੀ ਦੇਖਭਾਲ ਮਿਲਦੀ ਹੈ। ਸਭ ਬੱਚਿਆਂ ਨੂੰ ਜਨਮ ਦੇ ਸਮੇਂ ਕਾਨੂੰਨੀ ਪੰਜੀਕਰਣ, ਸਿਹਤ ਦੀ ਦੇਖਭਾਲ, ਚੰਗਾ ਪੋਸ਼ਣ, ਸਿੱਖਿਆ ਅਤੇ ਨੁਕਸਾਨ ਦੀ ਪੂਰਤੀ, ਬਦਸਲੂਕੀ ਅਤੇ ਭੇਦਭਾਵ ਨੂੰ ਸੁਰੱਖਿਆ ਪਾਉਣ ਦਾ ਅਧਿਕਾਰ ਹੈ। ਇਹ ਨਿਸ਼ਚਿਤ ਕਰਨਾ ਮਾਤਾ-ਪਿਤਾ ਅਤੇ ਸਰਕਾਰਾਂ ਦਾ ਫ਼ਰਜ਼ ਹੈ ਕਿ ਇਨ੍ਹਾਂ ਅਧਿਕਾਰਾਂ ਨੂੰ ਸਨਮਾਨਿਤ, ਸੁਰੱਖਿਅਤ ਅਤੇ ਪੂਰਾ ਕੀਤਾ ਜਾ ਰਿਹਾ ਹੈ ਜਾਂ ਨਹੀਂ। ਬਾਲ ਵਿਕਾਸ ਅਤੇ ਸ਼ੁਰੂਆਤੀ ਸਿੱਖਿਆ ਮੁੱਖ ਸੰਦੇਸ਼-1 ਪਹਿਲੇ ਅੱਠ ਸਾਲਾਂ ਵਿੱਚ, ਅਤੇ ਖਾਸ ਕਰਕੇ ਪਹਿਲੇ ਤਿੰਨ ਸਾਲਾਂ ਦੌਰਾਨ, ਬੱਚੇ ਦੀ ਦੇਖਭਾਲ ਅਤੇ ਧਿਆਨ ਬਹੁਤ ਜ਼ਰੂਰੀ ਹੈ ਅਤੇ ਇਸ ਦਾ ਅਸਰ ਬੱਚੇ ਦੇ ਪੂਰੇ ਜੀਵਨ ਉੱਤੇ ਪੈਂਦਾ ਹੈ। ਸ਼ੁਰੂਆਤੀ ਸਾਲਾਂ ਵਿੱਚ ਦੇਖਭਾਲ ਅਤੇ ਧਿਆਨ ਬੱਚਿਆਂ ਦੇ ਫਲਨ-ਫੁੱਲਣ ਵਿੱਚ ਮਦਦ ਦਿੰਦਾ ਹੈ। ਬੱਚਿਆਂ ਨੂੰ ਫੜਨਾ, ਗੋਦ ਲੈਣਾ ਅਤੇ ਗੱਲਾਂ ਕਰਨਾ ਉਨ੍ਹਾਂ ਦੇ ਵਾਧੇ ਨੂੰ ਉਕਸਾਉਂਦਾ ਹੈ। ਮਾਂ ਦੇ ਕਰੀਬ ਅਤੇ ਭੁੱਖਾ ਹੁੰਦਿਆਂ ਹੀ ਉਸ ਨੂੰ ਮਾਂ ਦਾ ਦੁੱਧ ਮਿਲਣਾ, ਬੱਚੇ ਵਿੱਚ ਸੁਰੱਖਿਆ ਦੀ ਭਾਵਨਾ ਭਰਨ ਦਾ ਕੰਮ ਕਰਦਾ ਹੈ। ਬੱਚਿਆਂ ਨੂੰ ਮਾਂ ਦੇ ਦੁੱਧ ਦੀ ਜ਼ਰੂਰਤ ਪੋਸ਼ਣ ਅਤੇ ਸੁੱਖ-ਚੈਨ ਦੋਨਾਂ ਦੇ ਲਈ ਹੁੰਦੀ ਹੈ। ਮੁੰਡਾ ਹੋਵੇ ਜਾਂ ਕੁੜੀ, ਦੋਨਾਂ ਦੀਆਂ ਇੱਕੋ ਜਿਹੀਆਂ ਸਰੀਰਕ, ਭਾਵਨਾਤਮਕ, ਮਾਨਸਿਕ ਅਤੇ ਸਮਾਜਿਕ ਜ਼ਰੂਰਤਾਂ ਹੁੰਦੀਆਂ ਹਨ। ਸਿੱਖਣ ਦੀ ਸਮਰੱਥਾ ਦੋਨਾਂ ਵਿੱਚ ਬਰਾਬਰ ਹੁੰਦੀ ਹੈ। ਲਾਡ, ਧਿਆਨ ਅਤੇ ਹੱਲਾਸ਼ੇਰੀ ਦੀ ਜ਼ਰੂਰਤ ਦੋਨਾਂ ਨੂੰ ਹੁੰਦੀ ਹੈ। ਛੋਟੇ ਬੱਚੇ ਰੋ ਕੇ ਆਪਣੀਆਂ ਜ਼ਰੂਰਤਾਂ ਦੱਸਦੇ ਹਨ। ਬੱਚੇ ਦੇ ਰੋਣ ਤੇ ਝੱਟ ਹਰਕਤ ਵਿੱਚ ਆਉਣਾ, ਉਸ ਨੂੰ ਉਠਾਉਣਾ ਅਤੇ ਮਜ਼ੇ ਨਾਲ ਗੱਲਾਂ ਕਰਨਾ ਉਸ ਵਿੱਚ ਵਿਸ਼ਵਾਸ ਅਤੇ ਸੁਰੱਖਿਆ ਦੀ ਸਮਝ ਪੈਦਾ ਕਰੇਗਾ। ਜਿਨ੍ਹਾਂ ਬੱਚਿਆਂ ਵਿੱਚ ਖੂਨ ਦੀ ਕਮੀ ਹੋਵੇ, ਕੁਪੋਸ਼ਿਤ ਹੋਣ ਜਾਂ ਬਾਰ-ਬਾਰ ਬਿਮਾਰ ਪੈ ਜਾਂਦੇ ਹੋਣ, ਉਹ ਸਿਹਤਮੰਦ ਬੱਚਿਆਂ ਦੇ ਮੁਕਾਬਲੇ ਡਰ ਅਤੇ ਪ੍ਰੇਸ਼ਾਨੀ ਦਾ ਸ਼ਿਕਾਰ ਆਸਾਨੀ ਨਾਲ ਹੋ ਸਕਦੇ ਹਨ ਅਤੇ ਜੋ ਉਨ੍ਹਾਂ ਵਿੱਚ ਖੇਡਣ-ਕੁੱਦਣ, ਖੋਜਬੀਨ ਕਰਨ ਜਾਂ ਦੂਜਿਆਂ ਨੂੰ ਮਿਲਣ-ਜੁਲਣ ਦੀ ਚਾਹਤ ਦੀ ਘਾਟ ਉਤਪੰਨ ਕਰੇਗਾ। ਅਜਿਹੇ ਬੱਚਿਆਂ ਨੂੰ ਖਾਣ-ਪੀਣ ਲਈ ਵਿਸ਼ੇਸ਼ ਧਿਆਨ ਅਤੇ ਹੱਲਾਸ਼ੇਰੀ ਦੀ ਜ਼ਰੂਰਤ ਹੁੰਦੀ ਹੈ। ਬੱਚਿਆਂ ਦੀਆਂ ਭਾਵਨਾਵਾਂ ਸੱਚੀਆਂ ਅਤੇ ਤਾਕਤਵਰ ਹੁੰਦੀਆਂ ਹਨ। ਜੇਕਰ ਬੱਚੇ ਕੁਝ ਕਰ ਸਕਣ ਜਾਂ ਜੋ ਆਪਣੀ ਪਸੰਦ ਦੀ ਚੀਜ਼ ਪਾਉਣ ਵਿੱਚ ਅਸਮਰਥ ਹਨ, ਤਾਂ ਉਹ ਗੁੱਸੇ ਹੋ ਸਕਦੇ ਹਨ। ਬੱਚੇ ਅਕਸਰ ਅਜਨਬੀ ਲੋਕਾਂ ਤੋਂ ਜਾਂ ਹਨ੍ਹੇਰੇ ਤੋਂ ਡਰਦੇ ਹਨ। ਜਿਨ੍ਹਾਂ ਬੱਚਿਆਂ ਦੀਆਂ ਹਰਕਤਾਂ ਉੱਤੇ ਹੱਸਿਆ ਜਾਂਦਾ ਹੈ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ, ਉਹ ਵੱਡੇ ਹੋ ਕੇ ਸ਼ਰਮੀਲੇ ਅਤੇ ਆਪਣੀਆਂ ਭਾਵਨਾਵਾਂ ਸਧਾਰਨ ਤੌਰ ਤੇ ਰੱਖਣ ਵਿੱਚ ਅਸਮਰਥ ਹੋ ਸਕਦੇ ਹਨ। ਦੇਖਭਾਲ ਕਰਨ ਵਾਲੇ ਜੇਕਰ ਬੱਚਿਆਂ ਦੇ ਮਨ ਦੀਆਂ ਭਾਵਨਾਵਾਂ ਦੇ ਪ੍ਰਤਿ ਧੀਰਜ ਅਤੇ ਹਮਦਰਦੀ ਰੱਖਿਆ ਜਾਂਦਾ ਹੈ ਤਾਂ ਉਸ ਦੇ ਹੱਸਮੁਖ, ਸੁਰੱਖਿਅਤ ਅਤੇ ਸੰਤੁਲਿਤ ਤਰੀਕੇ ਨਾਲ ਵਧਣ ਦੀ ਸੰਭਾਵਨਾ ਵੱਧ ਹੁੰਦੀ ਹੈ। ਸਰੀਰਕ ਸਜ਼ਾ ਜਾਂ ਹਿੰਸਾ ਦਾ ਪ੍ਰਦਰਸ਼ਨ ਬੱਚੇ ਦੇ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਗੁੱਸੇ ਵਿੱਚ ਜਿਨ੍ਹਾਂ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ, ਖੁਦ ਉਨ੍ਹਾਂ ਦੇ ਹਿੰਸਕ ਹੋਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। ਸਪਸ਼ਟ ਗੱਲ ਕਿ ਬੱਚਿਆਂ ਨੂੰ ਕੀ ਕਰਨੀ ਚਾਹੀਦਾ ਹੈ, ਠੋਸ ਨਿਯਮ ਕਿ ਕੀ ਨਹੀਂ ਕਰਨਾ ਚਾਹੀਦਾ ਅਤੇ ਚੰਗੇ ਵਿਵਹਾਰ ਦੀ ਸ਼ਾਬਾਸ਼ੀ, ਬੱਚਿਆਂ ਨੂੰ ਸਮੁਦਾਇ ਅਤੇ ਪਰਿਵਾਰ ਦਾ ਖਰਾ ਅਤੇ ਉਤਪਾਦਕ ਹਿੱਸਾ ਬਣਾਏ ਜਾਣ ਦੇ ਕਿਤੇ ਵੱਧ ਪ੍ਰਭਾਵਸ਼ਾਲੀ ਤਰੀਕੇ ਹਨ। ਦੋਵਾਂ ਮਾਤਾ-ਪਿਤਾ ਦੇ ਨਾਲ ਹੀ ਪਰਿਵਾਰ ਦੇ ਦੂਜੇ ਜੀਆਂ ਨੂੰ ਵੀ ਬੱਚਿਆਂ ਦੀ ਦੇਖਭਾਲ ਵਿੱਚ ਸ਼ਾਮਿਲ ਕੀਤੇ ਜਾਣ ਦੀ ਜ਼ਰੂਰਤ ਹੈ। ਪਿਤਾ ਦੀ ਭੂਮਿਕਾ ਖਾਸ ਤੌਰ ਤੇ ਮਹੱਤਵਪੂਰਣ ਹੁੰਦੀ ਹੈ। ਪਿਤਾ ਪਿਆਰ, ਲਗਾਅ ਅਤੇ ਉਤੇਜਨਾ ਪਾਉਣ ਦੀ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਉਪਰਾਲੇ ਨੂੰ ਯਕੀਨੀ ਬਣਾ ਸਕਦਾ ਹੈ ਕਿ ਬੱਚੇ ਨੂੰ ਚੰਗੀ ਸਿੱਖਿਆ, ਚੰਗਾ ਪੋਸ਼ਣ ਮਿਲੇ ਅਤੇ ਉਸ ਦੀ ਸਿਹਤ ਦੀ ਸਹੀ ਦੇਖਭਾਲ ਹੋਵੇ। ਪਿਤਾ ਸੁਰੱਖਿਅਤ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ ਨੂੰ ਵੀ ਯਕੀਨੀ ਬਣਾ ਸਕਦਾ ਹੈ। ਪਿਤਾ ਘਰੇਲੂ ਕੰਮ ਵਿੱਚ ਵੀ ਹੱਥ ਵੰਡਵਾ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਮਾਂ ਬੱਚੇ ਨੂੰ ਦੁੱਧ ਪਿਲਾ ਰਹੀ ਹੋਵੇ। ਦੋਵਾਂ ਮਾਤਾ-ਪਿਤਾ ਦੇ ਨਾਲ ਹੀ ਪਰਿਵਾਰ ਦੇ ਦੂਜੇ ਜੀਆਂ ਨੂੰ ਵੀ ਬੱਚਿਆਂ ਦੀ ਦੇਖਭਾਲ ਵਿੱਚ ਸ਼ਾਮਿਲ ਕੀਤੇ ਜਾਣ ਦੀ ਜ਼ਰੂਰਤ ਹੈ। ਪਿਤਾ ਦੀ ਭੂਮਿਕਾ ਖਾਸ ਤੌਰ ਤੇ ਮਹੱਤਵਪੂਰਣ ਹੁੰਦੀ ਹੈ। ਪਿਤਾ ਪਿਆਰ, ਲਗਾਅ ਅਤੇ ਉਤੇਜਨਾ ਪਾਉਣ ਦੀ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਉਪਰਾਲੇ ਨੂੰ ਯਕੀਨੀ ਬਣਾ ਸਕਦਾ ਹੈ ਕਿ ਬੱਚੇ ਨੂੰ ਚੰਗੀ ਸਿੱਖਿਆ, ਚੰਗਾ ਪੋਸ਼ਣ ਮਿਲੇ ਅਤੇ ਉਸ ਦੀ ਸਿਹਤ ਦੀ ਸਹੀ ਦੇਖਭਾਲ ਹੋਵੇ। ਪਿਤਾ ਸੁਰੱਖਿਅਤ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ ਨੂੰ ਵੀ ਯਕੀਨੀ ਬਣਾ ਸਕਦਾ ਹੈ। ਪਿਤਾ ਘਰੇਲੂ ਕੰਮ ਵਿੱਚ ਵੀ ਹੱਥ ਵੰਡਵਾ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਮਾਂ ਬੱਚੇ ਨੂੰ ਦੁੱਧ ਪਿਲਾ ਰਹੀ ਹੋਵੇ। ਬਾਲ ਵਿਕਾਸ ਅਤੇ ਸ਼ੁਰੂਆਤੀ ਸਿੱਖਿਆ ਮੁੱਖ ਸੰਦੇਸ਼ -2 ਪੈਦਾ ਹੋਣ ਦੇ ਨਾਲ ਹੀ ਬੱਚੇ ਤੇਜ਼ੀ ਨਾਲ ਸਿੱਖਣੇ ਲੱਗਦੇ ਹਨ। ਜੇਕਰ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਅਤੇ ਸਿਹਤ ਦੀ ਸਹੀ ਦੇਖਭਾਲ ਦੇ ਨਾਲ ਲਾਡ, ਧਿਆਨ ਅਤੇ ਸ਼ਾਬਾਸੀ ਮਿਲੇ ਤਾਂ ਉਹ ਤੇਜ਼ੀ ਨਾਲ ਵਧਦੇ ਹਨ ਅਤੇ ਛੇਤੀ ਸਿੱਖਦੇ ਹਨ। ਆਪਣੇ ਨਾਲ ਚਿਪਕਾ ਕੇ ਰੱਖਣਾ ਅਤੇ ਪੈਦਾ ਹੋਣ ਦੇ ਇੱਕ ਘੰਟੇ ਦੇ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਆਉਣਾ, ਬੱਚਿਆਂ ਦੇ ਬਿਹਤਰ ਵਾਧੇ ਅਤੇ ਵਿਕਾਸ ਵਿੱਚ ਮਦਦ ਕਰਦਾ ਹੈ ਅਤੇ ਮਾਂ ਦੇ ਨਾਲ ਬੱਚੇ ਦਾ ਖਾਸ ਰਿਸ਼ਤਾ ਕਾਇਮ ਕਰਦਾ ਹੈ। ਛੂਹਣਾ, ਸੁਣਨਾ, ਸੁੰਘਣਾ, ਦੇਖਣਾ ਅਤੇ ਚਖਣਾ, ਸਿੱਖਣ ਦੇ ਉਹ ਸੰਦ ਹਨ, ਜਿਨ੍ਹਾਂ ਨਾਲ ਬੱਚਾ ਆਪਣੇ ਆਸ-ਪਾਸ ਦੀ ਦੁਨੀਆ ਨੂੰ ਪਰਖਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਬੱਚਿਆਂ ਨੂੰ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਛੂਹਿਆ ਜਾਂਦਾ ਹੈ ਅਤੇ ਗਲੇ ਲਗਾਇਆ ਜਾਂਦਾ ਹੈ, ਅਤੇ ਜਦੋਂ ਉਹ ਜਾਣੇ-ਪਛਾਣੇ ਚਿਹਰੇ ਦੇਖਦੇ ਹਨ, ਜਾਣਕਾਰ ਆਵਾਜ਼ਾਂ ਸੁਣਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਫੜਦੇ ਹਨ ਤਾਂ ਉਨ੍ਹਾਂ ਦਾ ਦਿਮਾਗ ਤੇਜ਼ੀ ਨਾਲ ਵਧਦਾ ਹੈ। ਜਨਮ ਤੋਂ ਹੀ ਜਦੋਂ ਉਹ ਪਿਆਰ ਅਤੇ ਸੁਰੱਖਿਆ ਦਾ ਅਨੁਭਵ ਕਰਦੇ ਹਨ ਅਤੇ ਜਦੋਂ ਲਗਾਤਾਰ ਖੇਡਦੇ ਹਨ ਅਤੇ ਪਰਿਵਾਰ ਦੇ ਲੋਕਾਂ ਨਾਲ ਘੁਲਦੇ-ਮਿਲਦੇ ਹਨ, ਤਾਂ ਤੇਜ਼ੀ ਨਾਲ ਸਿੱਖਦੇ ਹਨ। ਸੁਰੱਖਿਆ ਦਾ ਅਨੁਭਵ ਕਰਨ ਵਾਲੇ ਬੱਚੇ ਆਮ ਤੌਰ ਤੇ ਸਕੂਲ ਵਿੱਚ ਅੱਵਲ ਹੁੰਦੇ ਹਨ ਅਤੇ ਜੀਵਨ ਦੀਆਂ ਔਕੜਾਂ ਦਾ ਸਾਮ੍ਹਣਾ ਆਸਾਨੀ ਨਾਲ ਕਰਦੇ ਹਨ। ਮੰਗੇ ਜਾਣ ਤੇ ਪਹਿਲਾਂ ਛੇ ਮਹੀਨੇ ਤਕ ਸਿਰਫ਼ ਮਾਂ ਦਾ ਦੁੱਧ, ਛੇ ਮਹੀਨੇ ਦੀ ਉਮਰ ਤੇ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਮਿਲਣ ਦੀ ਸਹੀ ਸਮੇਂ ਤੇ ਸ਼ੁਰੂਆਤ, ਅਤੇ ਦੋ ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਤਕ ਮਾਂ ਦੇ ਦੁੱਧ ਦਾ ਸੇਵਨ ਬੱਚੇ ਨੂੰ ਪੋਸ਼ਣ ਅਤੇ ਸਿਹਤ ਲਾਭ ਉਪਲਬਧ ਕਰਾਉਂਦਾ ਹੈ, ਨਾਲ ਹੀ ਨਾਲ ਦੇਖਭਾਲ ਕਰਨ ਵਾਲਿਆਂ ਨਾਲ ਲਗਾਅ ਅਤੇ ਸੰਬੰਧ ਬਣਾਉਂਦਾ ਹੈ। ਬੱਚਿਆਂ ਦੇ ਲਈ ਵਿਕਾਸ ਅਤੇ ਸਿੱਖਿਆ ਦਾ ਸਭ ਤੋਂ ਜ਼ਰੂਰੀ ਰਸਤਾ ਦੂਜਿਆਂ ਨਾਲ ਉਨ੍ਹਾਂ ਦਾ ਮੇਲ-ਜੋਲ ਹੁੰਦਾ ਹੈ। ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਬੱਚੇ ਦੇ ਨਾਲ ਜਿੰਨੀਆਂ ਗੱਲਾਂ ਕਰਨਗੇ ਅਤੇ ਉਸ ਤੇ ਧਿਆਨ ਦੇਣਗੇ, ਬੱਚਾ ਓਨੀ ਹੀ ਤੇਜ਼ੀ ਨਾਲ ਸਿੱਖੇਗਾ। ਨਵਜਾਤ ਅਤੇ ਛੋਟੇ ਬੱਚਿਆਂ ਦੇ ਸਾਹਮਣੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਗੱਲ ਕਰਨਾ, ਪੜ੍ਹਨਾ ਅਤੇ ਗਾਉਣਾ ਚਾਹੀਦਾ ਹੈ। ਬੱਚੇ ਜੇਕਰ ਸ਼ਬਦ ਸਮਝਣ ਲਾਇਕ ਨਾ ਹੋਣ ਤਾਂ ਵੀ ਇਹ ਗੱਲਬਾਤ ਉਨ੍ਹਾਂ ਦੀ ਭਾਸ਼ਾ ਅਤੇ ਸਿੱਖਣ ਦੀ ਸਮਰੱਥਾ ਦਾ ਵਿਕਾਸ ਕਰਦੀ ਹੈ। ਦੇਖਭਾਲ ਕਰਨ ਵਾਲੇ ਬੱਚਿਆਂ ਨੂੰ ਦੇਖਣ, ਸੁਣਨ, ਫੜਨ ਅਤੇ ਖੇਡਣ ਲਈ ਨਵੀਆਂ ਅਤੇ ਦਿਲਚਸਪ ਚੀਜ਼ਾਂ ਦੇ ਕੇ ਉਨ੍ਹਾਂ ਦੇ ਸਿੱਖਣ ਅਤੇ ਵਧਣ ਵਿੱਚ ਮਦਦ ਕਰ ਸਕਦੇ ਹਨ। ਬਾਲਕਾਂ ਅਤੇ ਛੋਟੇ ਬੱਚਿਆਂ ਨੂੰ ਲੰਮੇ ਸਮੇਂ ਦੇ ਲਈ ਇਕੱਲੇ ਨਹੀਂ ਛੱਡਿਆ ਜਾਣਾ ਚਾਹੀਦਾ। ਇਹ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਗਤੀ ਨੂੰ ਧੀਮਾ ਕਰ ਦਿੰਦਾ ਹੈ। ਕੁੜੀਆਂ ਨੂੰ ਵੀ ਭੋਜਨ, ਧਿਆਨ, ਲਗਾਅ ਅਤੇ ਦੇਖਭਾਲ ਦੀ ਓਨੀ ਹੀ ਜ਼ਰੂਰਤ ਹੁੰਦੀ ਹੈ, ਜਿੰਨੀ ਮੁੰਡਿਆਂ ਨੂੰ। ਸਿੱਖਣ ਜਾਂ ਕੁਝ ਨਵਾਂ ਕਹਿਣ ਤੇ ਸਾਰੇ ਬੱਚਿਆਂ ਨੂੰ ਹੱਲਾਸ਼ੇਰੀ ਅਤੇ ਉਨ੍ਹਾਂ ਦੀ ਤਾਰੀਫ਼ ਕੀਤੇ ਜਾਣ ਦੀ ਜ਼ਰੂਰਤ ਹੈ। ਜੇਕਰ ਬੱਚੇ ਦਾ ਸਰੀਰਕ ਜਾਂ ਮਾਨਸਿਕ ਵਾਧਾ ਠੀਕ ਤਰ੍ਹਾਂ ਨਹੀਂ ਹੋ ਰਿਹਾ ਹੈ ਤਾਂ ਮਾਤਾ-ਪਿਤਾ ਨੂੰ ਸਿਹਤ ਕਰਮਚਾਰੀ ਤੋਂ ਸਲਾਹ ਲੈਣ ਦੀ ਜ਼ਰੂਰਤ ਹੈ। ਮਾਂ-ਬੋਲੀ ਵਿੱਚ ਬੱਚਿਆਂ ਦੀ ਪੜ੍ਹਾਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੋਚਣ ਅਤੇ ਖੁਦ ਨੂੰ ਜ਼ਾਹਿਰ ਕਰਨ ਦੀ ਸਮਰੱਥਾ ਦੇ ਵਿਕਾਸ ਵਿੱਚ ਮਦਦ ਕਰਦਾ ਹੈ। ਗਾਣਿਆਂ, ਨਾਨੀ-ਦਾਦੀ ਦੀਆਂ ਕਹਾਣੀਆਂ, ਕਵਿਤਾਵਾਂ ਅਤੇ ਖੇਡਾਂ ਦੇ ਜ਼ਰੀਏ ਬੱਚੇ ਭਾਸ਼ਾ ਨੂੰ ਛੇਤੀ ਅਤੇ ਆਸਾਨੀ ਨਾਲ ਸਿੱਖਦੇ ਹਨ। ਜਿਨ੍ਹਾਂ ਬੱਚਿਆਂ ਦਾ ਸਮੇਂ ਸਿਰ ਟੀਕਾਕਰਣ ਪੂਰਾ ਹੋਇਆ ਹੋਵੇ ਅਤੇ ਜਿਨ੍ਹਾਂ ਨੂੰ ਲੋੜੀਂਦਾ ਪੋਸ਼ਣ ਮਿਲ ਰਿਹਾ ਹੋਵੋ, ਉਨ੍ਹਾਂ ਦੇ ਜੀਵਤ ਰਹਿਣ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਉਨ੍ਹਾਂ ਵਿੱਚ ਘੁਲਣ-ਮਿਲਣ, ਖੇਡਣ-ਕੁੱਦਣ ਅਤੇ ਸਿੱਖਣ ਦਾ ਰੁਝਾਨ ਵੱਧ ਹੁੰਦਾ ਹੈ। ਇਹ ਸਿਹਤ ਉੱਤੇ ਪਰਿਵਾਰ ਦੇ ਖਰਚ, ਬਿਮਾਰੀ ਦੇ ਕਾਰਨ ਸਕੂਲ ਨੂੰ ਬੱਚੇ ਦੀ ਗੈਰ-ਹਾਜ਼ਰੀ ਅਤੇ ਬਿਮਾਰ ਬੱਚੇ ਦੀ ਦੇਖਭਾਲ ਵਿੱਚ ਮਾਤਾ-ਪਿਤਾ ਦੀ ਆਮਦਨੀ ਦੇ ਨੁਕਸਾਨ ਨੂੰ ਘੱਟ ਕਰੇਗਾ। ਬਾਲ ਵਿਕਾਸ ਅਤੇ ਸ਼ੁਰੂਆਤੀ ਸਿੱਖਿਆ ਮੁੱਖ ਸੰਦੇਸ਼ -3 ਖੇਡਣ ਅਤੇ ਖੋਜਬੀਨ ਦੇ ਲਈ ਮਿਲਣ ਵਾਲੀ ਹੱਲਾਸ਼ੇਰੀ ਬੱਚਿਆਂ ਨੂੰ ਸਿੱਖਣ ਅਤੇ ਉਨ੍ਹਾਂ ਵਿੱਚ ਸਮਾਜਿਕ, ਭਾਵਨਾਤਮਕ, ਸਰੀਰਕ ਅਤੇ ਦਿਮਾਗੀ ਵਿਕਾਸ ਵਿੱਚ ਮਦਦ ਕਰਦੀ ਹੈ। ਬੱਚੇ ਆਨੰਦ ਦੇ ਲਈ ਖੇਡਦੇ ਹਨ, ਪਰ ਖੇਡ ਉਨ੍ਹਾਂ ਦੇ ਸਿੱਖਣ ਅਤੇ ਵਿਕਾਸ ਕਰਨ ਦੀ ਕੁੰਜੀ ਵੀ ਹੈ। ਖੇਡਣ ਨਾਲ ਬੱਚਿਆਂ ਦੇ ਗਿਆਨ ਅਤੇ ਅਨੁਭਵ ਨੂੰ ਆਕਾਰ ਲੈਣ ਅਤੇ ਉਨ੍ਹਾਂ ਦੀ ਉਤਸੁਕਤਾ ਅਤੇ ਵਿਸ਼ਵਾਸ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ। ਬੱਚੇ ਚੀਜ਼ਾਂ ਨੂੰ ਪਰਖਦੇ ਹੋਏ, ਨਤੀਜਿਆਂ ਦੀ ਤੁਲਨਾ ਕਰਦੇ ਹੋਏ, ਸਵਾਲ ਪੁੱਛਦੇ ਹੋਏ ਅਤੇ ਚੁਣੌਤੀ ਦਾ ਸਾਮ੍ਹਣਾ ਕਰਦੇ ਹੋਏ ਸਿੱਖਦੇ ਹਨ। ਖੇਡਣਾ, ਭਾਸ਼ਾ ਸਿੱਖਣ, ਸੋਚਣ, ਯੋਜਨਾ ਬਣਾਉਣ, ਸੰਗਠਿਤ ਹੋਣ ਅਤੇ ਫੈਸਲਾ ਲੈਣ ਦੇ ਹੁਨਰ ਦਾ ਵਿਕਾਸ ਕਰਦਾ ਹੈ। ਜੇਕਰ ਬੱਚਾ ਵਿਕਲਾਂਗ ਹੈ, ਤਾਂ ਉਤੇਜਨਾ ਅਤੇ ਖੇਡ ਦੀ ਜ਼ਰੂਰਤ ਖਾਸ ਤੌਰ ਉੱਤੇ ਵਧ ਜਾਂਦੀ ਹੈ। ਕੁੜੀਆਂ ਅਤੇ ਮੁੰਡਿਆਂ ਦੇ ਖੇਡਣ ਅਤੇ ਪਰਿਵਾਰ ਦੇ ਸਾਰੇ ਜੀਆਂ ਨਾਲ ਘੁਲਣ-ਮਿਲਣ ਦੇ ਸਮਾਨ ਮੌਕਿਆਂ ਦੀ ਜ਼ਰੂਰਤ ਹੁੰਦੀ ਹੈ। ਪਿਤਾ ਦੇ ਨਾਲ ਖੇਡ ਅਤੇ ਮੇਲ-ਜੋਲ ਦੋਨਾਂ ਦੇ ਵਿੱਚ ਮਜ਼ਬੂਤ ਰਿਸ਼ਤਾ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ। ਪਰਿਵਾਰ ਦੇ ਲੋਕ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਬੱਚਿਆਂ ਨੂੰ ਸਾਫ-ਸਾਫ ਹਦਾਇਤਾਂ ਦੇ ਨਾਲ ਮਾਮੂਲੀ ਕੰਮ ਸੌਂਪ ਕੇ, ਖੇਡਣ ਦੀਆਂ ਚੀਜ਼ਾਂ ਦੇ ਕੇ ਅਤੇ ਖੇਡ ਉੱਤੇ ਦਬਦਬਾ ਬਣਾਏ ਬਗੈਰ ਨਵੀਆਂ ਗਤੀਵਿਧੀਆਂ ਸੁਝਾ ਕੇ ਸਿੱਖਣ ਵਿੱਚ ਬੱਚਿਆਂ ਦੀ ਮਦਦ ਕਰ ਸਕਦੇ ਹਨ। ਬੱਚੇ ਉੱਤੇ ਕਰੀਬੀ ਨਿਗਾਹ ਰੱਖੋ ਅਤੇ ਉਨ੍ਹਾਂ ਦੇ ਵਿਚਾਰਾਂ ਉੱਤੇ ਗੌਰ ਕਰੋ। ਬਿਨਾਂ ਕਿਸੇ ਦੀ ਮਦਦ ਦੇ ਛੋਟਾ ਬੱਚਾ ਜੇਕਰ ਕੋਈ ਕੰਮ ਕਰਨ ਦੀ ਜ਼ਿੱਦ ਕਰੇ ਤਾਂ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਧੀਰਜ ਤੋਂ ਕੰਮ ਲੈਣ ਦੀ ਜ਼ਰੂਰਤ ਹੈ। ਬੱਚੇ ਸਫਲਤਾ ਮਿਲਣ ਤਕ ਕੋਸ਼ਿਸ਼ ਕਰਕੇ ਸਿੱਖਦੇ ਹਨ। ਜਦੋਂ ਤਕ ਬੱਚਾ ਕਿਸੇ ਖਤਰੇ ਤੋਂ ਦੂਰ ਹੈ, ਨਵਾਂ ਅਤੇ ਮੁਸ਼ਕਲ ਕੰਮ ਕਰਨ ਦੀ ਜੱਦੋ-ਜਹਿਦ ਬੱਚੇ ਦੇ ਵਿਕਾਸ ਦੇ ਲਈ ਚੰਗਾ ਕਦਮ ਹੈ। ਸਾਰੇ ਬੱਚਿਆਂ ਨੂੰ ਆਪਣੇ ਵਿਕਾਸ ਦੀ ਹਾਲਤ ਦੇ ਮੁਤਾਬਿਕ ਤਰ੍ਹਾਂ-ਤਰ੍ਹਾਂ ਦੀਆਂ ਸਰਲ ਚੀਜ਼ਾਂ ਨਾਲ ਖੇਡਣ ਦੀ ਜ਼ਰੂਰਤ ਹੈ। ਪਾਣੀ, ਰੇਤ, ਗੱਤੇ ਦੇ ਬਕਸੇ, ਲੱਕੜੀ ਦੇ ਗੁਟਕੇ, ਬਰਤਨ ਅਤੇ ਢੱਕਣ ਖੇਡਣ ਦਾ ਓਨਾ ਹੀ ਚੰਗਾ ਸਾਮਾਨ ਹਨ, ਜਿੰਨੇ ਕਿ ਦੁਕਾਨ ਤੋਂ ਖਰੀਦੇ ਗਏ ਖਿਡੌਣੇ। ਬੱਚੇ ਲਗਾਤਾਰ ਯੋਗਤਾਵਾਂ ਨੂੰ ਬਦਲਦੇ ਅਤੇ ਵਿਕਸਤ ਕਰਦੇ ਹਨ। ਬਾਲ ਵਿਕਾਸ ਅਤੇ ਸ਼ੁਰੂਆਤੀ ਸਿੱਖਿਆ ਮੁੱਖ ਸੰਦੇਸ਼ -4 ਬੱਚਿਆਂ ਦੇ ਨਾਲ ਵਿਹਾਰ ਕਿਸ ਤਰ੍ਹਾਂ ਕੀਤਾ ਜਾਵੇ ? ਬੱਚੇ ਆਪਣੇ ਕਰੀਬੀ ਲੋਕਾਂ ਦੇ ਵਿਹਾਰ ਦੀ ਨਕਲ ਉਤਾਰ ਕੇ ਸਿੱਖਦੇ ਹਨ। ਦੂਜਿਆਂ ਨੂੰ ਦੇਖਦੇ ਅਤੇ ਉਨ੍ਹਾਂ ਵਰਗਾ ਬਣਦੇ ਹੋਏ ਛੋਟਿਆਂ ਬੱਚੇ ਸਮਾਜਿਕ ਵਿਹਾਰ ਦਾ ਤੌਰ-ਤਰੀਕਾ ਸਿੱਖਦੇ ਹਨ। ਉਹ ਸਿੱਖਦੇ ਹਨ ਕਿ ਕਿਹੜਾ ਵਿਹਾਰ ਠੀਕ ਹੈ ਅਤੇ ਕਿਹੜਾ ਨਹੀਂ। ਵੱਡੇ-ਬਜ਼ੁਰਗਾਂ ਅਤੇ ਆਪਣੇ ਤੋਂ ਵੱਡੇ ਬੱਚਿਆਂ ਦੀ ਉਦਾਹਰਣ ਬੱਚੇ ਦੇ ਵਿਹਾਰ ਅਤੇ ਵਿਅਕਤੀਤਵ ਦੇ ਨਿਰਮਾਣ ਵਿੱਚ ਵੱਡਾ ਅਸਰ ਪਾਉਂਦੀ ਹੈ। ਬੱਚੇ ਦੂਜਿਆਂ ਦੀ ਨਕਲ ਕਰਕੇ ਸਿੱਖਦੇ ਹਨ, ਨਾ ਕਿ ਦੂਜਿਆਂ ਦੇ ਦੱਸਣ ਨਾਲ ਕਿ ਇਹ ਕਰੋ। ਜੇਕਰ ਵੱਡੇ ਚੀਕਦੇ-ਚਿੱਲਾਉਂਦੇ ਅਤੇ ਹਿੰਸਕ ਵਿਹਾਰ ਕਰਦੇ ਹਨ, ਤਾਂ ਬੱਚੇ ਵੀ ਉਹੀ ਸਿੱਖਣਗੇ। ਵੱਡੇ ਜੇਕਰ ਦੂਜਿਆਂ ਦੇ ਨਾਲ ਭਲਾਈ, ਇੱਜ਼ਤ ਅਤੇ ਧੀਰਜ ਦੇ ਨਾਲ ਪੇਸ਼ ਆਉਂਦੇ ਹਨ, ਤਾਂ ਬੱਚਾ ਵੀ ਇਸ ਨੂੰ ਦੁਹਰਾਏਗਾ। ਬੱਚੇ ਬਹਾਨੇ ਬਣਾਉਂਦੇ ਹਨ। ਇਸ ਨੂੰ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ, ਇਸ ਲਈ ਕਿ ਬਹਾਨਾ ਬਣਾਉਣਾ ਬੱਚਿਆਂ ਦੇ ਕਲਪਨਾਸ਼ੀਲਤਾ ਦਾ ਵਿਕਾਸ ਕਰਦਾ ਹੈ। ਇਹ ਬੱਚਿਆਂ ਨੂੰ ਦੂਜੇ ਲੋਕਾਂ ਦੇ ਵਿਹਾਰ ਦੇ ਤਰੀਕਿਆਂ ਨੂੰ ਸਮਝਣ ਅਤੇ ਉਸ ਨੂੰ ਪ੍ਰਵਾਨ ਕਰਨ ਵਿੱਚ ਵੀ ਮਦਦ ਕਰਦਾ ਹੈ। ਬਾਲ ਵਿਕਾਸ ਅਤੇ ਸ਼ੁਰੁਆਤੀ ਸਿੱਖਿਆ ਮੁੱਖ ਸੰਦੇਸ਼ -5 ਮਾਤਾ-ਪਿਤਾ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਨੂੰ ਖਤਰੇ ਦੇ ਉਨ੍ਹਾਂ ਨਿਸ਼ਾਨਾਂ ਨੂੰ ਜਾਣਨਾ ਚਾਹੀਦਾ ਹੈ ਜੋ ਦਰਸਾਉਂਦੇ ਹਨ ਕਿ ਬੱਚਿਆਂ ਦਾ ਵਾਧਾ ਅਤੇ ਵਿਕਾਸ ਡਗਮਗ ਹੈ। ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਅਹਿਮ ਪੜਾਵਾਂ ਨੂੰ ਜਾਣਨ ਦੀ ਜ਼ਰੂਰਤ ਹੈ, ਜੋ ਦਰਸਾਉਂਦੇ ਹਨ ਕਿ ਬੱਚੇ ਦਾ ਵਿਕਾਸ ਸਧਾਰਨ ਤੌਰ ਤੇ ਹੋ ਰਿਹਾ ਹੈ। ਉਨ੍ਹਾਂ ਨੂੰ ਇਹ ਵੀ ਜਾਣਨ ਦੀ ਜ਼ਰੂਰਤ ਹੈ ਕਿ ਸਰੀਰਕ ਜਾਂ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਦੀ ਕਦੋਂ ਮਦਦ ਕੀਤੀ ਜਾਣੀ ਹੈ ਅਤੇ ਉਨ੍ਹਾਂ ਨੂੰ ਦੇਖਭਾਲ ਅਤੇ ਪਿਆਰ ਦਾ ਮਾਹੌਲ ਕਿਸ ਤਰ੍ਹਾਂ ਦਿੱਤਾ ਜਾਣਾ ਹੈ। ਸਭ ਬੱਚੇ ਇੱਕੋ ਜਿਹੇ ਤਰੀਕਿਆਂ ਨਾਲ ਵਧਦੇ ਅਤੇ ਵਿਕਸਤ ਹੁੰਦੇ ਹਨ, ਪਰ ਹਰੇਕ ਬੱਚੇ ਦੇ ਵਿਕਾਸ ਦੀ ਆਪਣੀ ਗਤੀ ਹੁੰਦੀ ਹੈ। ਇਹ ਗੌਰ ਕਰੋ ਕਿ ਬੱਚਾ ਛੋਹ, ਧੁਨੀ ਅਤੇ ਦ੍ਰਿਸ਼ਾਂ ਉੱਤੇ ਕੀ ਪ੍ਰਤੀਕਿਰਿਆ ਕਰਦਾ ਹੈ। ਮਾਤਾ-ਪਿਤਾ ਵਿਕਾਸ ਨਾਲ ਜੁੜੀਆਂ ਦਿੱਕਤਾਂ ਜਾਂ ਅਸਮਰਥਤਾ ਦੀ ਪਛਾਣ ਕਰ ਸਕਦੇ ਹਨ। ਜੇਕਰ ਬੱਚਾ ਧੀਮੀ ਗਤੀ ਨਾਲ ਵਿਕਸਤ ਹੋ ਰਿਹਾ ਹੈ ਤਾਂ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਬੱਚਿਆਂ ਦੇ ਨਾਲ ਵਾਧੂ ਸਮਾਂ ਗੁਜ਼ਾਰ ਕੇ, ਖੇਡ ਕੇ ਅਤੇ ਉਸ ਨਾਲ ਗੱਲਾਂ ਕਰਕੇ, ਅਤੇ ਬੱਚੇ ਦੀ ਮਾਲਸ਼ ਕਰਕੇ ਮਦਦ ਕਰ ਸਕਦੇ ਹਨ। ਉਤੇਜਿਤ ਕਰਨ ਅਤੇ ਧਿਆਨ ਖਿੱਚੇ ਜਾਣ ਦੇ ਬਾਵਜੂਦ ਜੇਕਰ ਬੱਚਾ ਬੇਅਸਰ ਰਹਿੰਦਾ ਹੈ ਤਾਂ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਕਿਸੇ ਸਿੱਖਿਅਤ ਸਿਹਤ ਕਰਮਚਾਰੀ ਤੋਂ ਮਦਦ ਲੈਣ ਦੀ ਜ਼ਰੂਰਤ ਹੈ। ਅਪਾਹਜ ਬੱਚਿਆਂ ਦੀਆਂ ਸਮਰੱਥਾਵਾਂ ਦੇ ਪੂਰਨ ਵਿਕਾਸ ਵਿੱਚ ਮਦਦ ਦੇ ਲਈ ਸ਼ੁਰੂਆਤੀ ਪਹਿਲ ਬਹੁਤ ਜ਼ਰੂਰੀ ਹੈ। ਬੱਚੇ ਦੀ ਸਮਰੱਥਾ ਵੱਧ ਨੂੰ ਵੱਧ ਵਿਕਸਤ ਕਰਨ ਲਈ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੇ ਜਾਣ ਦੀ ਜ਼ਰੂਰਤ ਹੈ। ਅਪੰਗਤਾ ਦਾ ਸ਼ਿਕਾਰ ਮੁੰਡਾ ਜਾਂ ਕੁੜੀ ਨੂੰ ਕੁਝ ਜ਼ਿਆਦਾ ਲਾਡ ਦਿੱਤੇ ਜਾਣ ਅਤੇ ਅਹਿਤਿਆਤ ਵਰਤੇ ਜਾਣ ਦੀ ਜ਼ਰੂਰਤ ਹੁੰਦੀ ਹੈ। ਸਭ ਬੱਚਿਆਂ ਦੀ ਤਰ੍ਹਾਂ ਵਿਕਲਾਂਗ ਬੱਚਿਆਂ ਦੇ ਲਈ ਵੀ ਜਨਮ ਦੇ ਸਮੇਂ ਜਾਂ ਉਸ ਦੇ ਝੱਟ ਬਾਅਦ ਜਨਮ ਪੰਜੀਕਰਣ, ਮਾਂ ਦਾ ਦੁੱਧ, ਟੀਕਾਕਰਣ, ਪੌਸ਼ਟਿਕ ਭੋਜਨ ਅਤੇ ਬਦਸਲੂਕੀ ਅਤੇ ਹਿੰਸਾ ਤੋਂ ਬਚਾਅ ਦੀ ਜ਼ਰੂਰਤ ਹੈ। ਅਪਾਹਜ ਬੱਚਿਆਂ ਨੂੰ ਖੇਡਣ ਅਤੇ ਦੂਜੇ ਬੱਚਿਆਂ ਨਾਲ ਘੁਲਣ-ਮਿਲਣ ਲਈ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ। ਜੋ ਬੱਚਾ ਖੁਸ਼ ਨਹੀਂ ਹੈ ਜਾਂ ਜਜ਼ਬਾਤੀ ਅਤੇ ਪਰੇਸ਼ਾਨੀਆਂ ਨਾਲ ਘਿਰਿਆ ਹੋਇਆ ਹੈ, ਉਸ ਦਾ ਵਿਹਾਰ ਗੈਰ ਮਾਮੂਲੀ ਹੋ ਸਕਦਾ ਹੈ। ਮਿਸਾਲ ਦੇ ਤੌਰ ਤੇ ਅਚਾਨਕ ਗੈਰ ਦੋਸਤਾਨਾ, ਦੁਖੀ, ਆਲਸੀ, ਅਸਹਿਯੋਗੀ ਅਤੇ ਸ਼ਰਾਰਤੀ ਹੋ ਜਾਣਾ, ਅਕਸਰ ਰੋਣਾ, ਦੂਜੇ ਬੱਚਿਆਂ ਦੇ ਪ੍ਰਤੀ ਹਿੰਸਕ ਹੋ ਜਾਣਾ, ਦੋਸਤਾਂ ਦੇ ਨਾਲ ਖੇਡਣ ਦੀ ਬਜਾਇ ਇਕੱਲੇ ਰਹਿਣਾ ਜਾਂ ਅਚਾਨਕ ਰੋਜ਼ਾਨਾ ਦੇ ਕੰਮਾਂ ਜਾਂ ਪੜ੍ਹਾਈ-ਲਿਖਾਈ ਵਿੱਚ ਦਿਲਚਸਪੀ ਨਾ ਲੈਣਾ, ਭੁੱਖ ਅਤੇ ਨੀਂਦ ਵਿੱਚ ਕਮੀ ਆ ਜਾਣਾ। ਸਰਪ੍ਰਸਤਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਸੁਣਨ। ਸਮੱਸਿਆ ਜੇਕਰ ਦੂਰ ਨਹੀਂ ਹੁੰਦੀ ਹੋਵੇ, ਤਾਂ ਅਧਿਆਪਕ ਜਾਂ ਸਿਹਤ ਕਰਮਚਾਰੀ ਦੀ ਮਦਦ ਲਵੋ। ਜੇਕਰ ਬੱਚੇ ਨੂੰ ਦਿਮਾਗੀ ਜਾਂ ਜਜ਼ਬਾਤੀ ਪਰੇਸ਼ਾਨੀ ਹੈ ਜਾਂ ਉਸ ਦੇ ਨਾਲ ਬਦਸਲੂਕੀ ਹੋਈ ਹੋਵੇ ਤਾਂ ਅਗਲੀਆਂ ਮੁਸ਼ਕਿਲਾਂ ਤੋਂ ਬਚਾਉਣ ਲਈ ਉਸ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਅੱਗੇ ਦਿੱਤੇ ਗਏ ਦਿਸ਼ਾ-ਨਿਰਦੇਸ਼ ਮਾਤਾ-ਪਿਤਾ ਨੂੰ ਇਹ ਜਾਣਕਾਰੀ ਦਿੰਦੇ ਹਨ ਕਿ ਬੱਚੇ ਕਿਸ ਤਰ੍ਹਾਂ ਵਿਕਸਤ ਹੁੰਦੇ ਹਨ।ਸਭ ਬੱਚਿਆਂ ਦਾ ਵਾਧਾ ਅਤੇ ਉਨ੍ਹਾਂ ਦੇ ਵਿਕਾਸ ਵਿੱਚ ਅੰਤਰ ਹੁੰਦਾ ਹੈ। ਧੀਮੀ ਪ੍ਰਗਤੀ ਸਧਾਰਨ ਹੋ ਸਕਦੀ ਹੈ ਜਾਂ ਜ਼ਰੂਰਤ ਤੋਂ ਘੱਟ ਪੋਸ਼ਣ, ਖਰਾਬ ਸਿਹਤ, ਉਤੇਜਨਾ ਦੀ ਘਾਟ ਜਾਂ ਕਿਤੇ ਜ਼ਿਆਦਾ ਗੰਭੀਰ ਦਿੱਕਤਾਂ ਦੇ ਕਾਰਨ ਹੋ ਸਕਦੀ ਹੈ। ਬੱਚੇ ਦੀ ਪ੍ਰਗਤੀ ਦੇ ਬਾਰੇ ਮਾਤਾ-ਪਿਤਾ ਸਿੱਖਿਅਤ ਸਿਹਤ ਕਰਮਚਾਰੀ ਜਾਂ ਅਧਿਆਪਕ ਨਾਲ ਗੱਲ ਕਰਨ ਦੀ ਇੱਛਾ ਕਰ ਸਕਦੇ ਹਨ। ਬੱਚੇ ਕਿਵੇਂ ਵਿਕਸਤ ਹੁੰਦੇ ਹਨ ਇੱਕ ਮਹੀਨੇ ਤਕ ਬੱਚਾ ਕਰਨ ਵਿੱਚ ਸਮਰੱਥ ਹੋਵੇ: ਗੱਲ੍ਹ ਜਾਂ ਮੂੰਹ ਨੂੰ ਸਹਿਲਾ ਰਹੇ ਹੱਥਾਂ ਵੱਲ ਸਿਰ ਘੁਮਾਏ ਮੂੰਹ ਤਕ ਦੋਵੇਂ ਹੱਥ ਲੈ ਜਾਓ ਜਾਣੀ-ਪਛਾਣੀ ਆਵਾਜ਼ ਅਤੇ ਧੁਨੀਆਂ ਵੱਲ ਪਲਟੇ ਮਾਂ ਦਾ ਦੁੱਧ ਪੀਵੇ ਅਤੇ ਮਾਂ ਦੀ ਛਾਤੀ ਆਪਣੇ ਹੱਥਾਂ ਨਾਲ ਛੂਹੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ ਜਨਮ ਦੇ ਇੱਕ ਘੰਟੇ ਦੇ ਅੰਦਰ ਮਾਂ ਨਾਲ ਕਰੀਬੀ ਬਣੇ ਅਤੇ ਮਾਂ ਦਾ ਦੁੱਧ ਮਿਲੇ ਬੱਚੇ ਨੂੰ ਸਿੱਧਾ ਉਠਾਉਣ ਤੇ ਉਸ ਦੇ ਸਿਰ ਨੂੰ ਸਹਾਰਾ ਦਿਉ ਬੱਚੇ ਦੀ ਅਕਸਰ ਮਾਲਸ਼ ਕਰੋ ਅਤੇ ਉਸ ਨੂੰ ਗੋਦ ਵਿੱਚ ਲਵੋ ਬੱਚੇ ਨੂੰ ਹਮੇਸ਼ਾਂ ਕਰੀਨੇ ਨਾਲ ਗੋਦ ਵਿੱਚ ਲਵੋ, ਭਲੇ ਹੀ ਤੁਸੀਂ ਥੱਕੇ ਅਤੇ ਪਰੇਸ਼ਾਨ ਹੋਵੋ ਵਾਰੀ-ਵਾਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਓ, ਘੱਟ ਤੋਂ ਘੱਟ ਚਾਰ ਘੰਟੇ ਉੱਤੇ ਜਿੰਨਾ ਸੰਭਵ ਹੋ ਸਕੇ, ਬੱਚੇ ਨਾਲ ਗੱਲ ਕਰੋ, ਉਸ ਦੇ ਸਾਹਮਣੇ ਪੜ੍ਹੋ ਅਤੇ ਗਾਣਾ ਗਾਵੋ ਜਨਮ ਦੇ ਛੇ ਹਫ਼ਤੇ ਬਾਅਦ ਨਵਜਾਤ ਬੱਚੇ ਦੇ ਨਾਲ ਸਿਹਤ ਕਰਮਚਾਰੀ ਨੂੰ ਮਿਲੋ ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ- ਠੀਕ ਤਰ੍ਹਾਂ ਨਾਲ ਮਾਂ ਦਾ ਦੁੱਧ ਨਾ ਪੀਣਾ ਜਾਂ ਪੀਣ ਤੋਂ ਮਨ੍ਹਾ ਕਰਨਾ ਹੱਥ ਅਤੇ ਪੈਰ ਦਾ ਘੱਟ ਚੱਲਣਾ ਉੱਚੀ ਆਵਾਜ਼ ਜਾਂ ਤੇਜ਼ ਰੌਸ਼ਨੀ ਉੱਤੇ ਘੱਟ ਧਿਆਨ ਦੇਣਾ ਜਾਂ ਬੇਅਸਰ ਹੋ ਜਾਣਾ ਬਿਨਾਂ ਕਿਸੇ ਕਾਰਨ ਦੇ ਲੰਮੇ ਸਮੇਂ ਤਕ ਰੋਣਾ ਉਲਟੀ ਅਤੇ ਦਸਤ ਕਰਨਾ, ਜੋ ਸਰੀਰ ਵਿੱਚ ਪਾਣੀ ਦੀ ਕਮੀ ਪੈਦਾ ਕਰ ਸਕਦਾ ਹੈ ਛੇ ਮਹੀਨੇ ਤਕ ਬੱਚਾ ਕਰਨ ਵਿੱਚ ਸਮਰੱਥ ਹੋਵੇ ਢਿੱਡ ਦੇ ਬਲ ਲੇਟਣ ਤੇ ਸਿਰ ਅਤੇ ਸੀਨਾ ਚੁੱਕੇ ਝੂਲਦੀਆਂ ਚੀਜ਼ ਉੱਤੇ ਝਪਟੇ ਚੀਜ਼ਾਂ ਨੂੰ ਫੜੇ ਅਤੇ ਹਿਲਾਵੇ ਦੋਨੋਂ ਪਾਸੇ ਕਰਵਟ ਲਵੇ ਸਹਾਰੇ ਦੇ ਜ਼ਰੀਏ ਬੈਠੇ ਹੱਥ ਅਤੇ ਮੂੰਹ ਨਾਲ ਚੀਜ਼ਾਂ ਨੂੰ ਸਮਝੇ ਆਵਾਜ਼ਾਂ ਅਤੇ ਚਿਹਰਿਆਂ ਦੇ ਭਾਵਾਂ ਦੀ ਨਕਲ ਉਤਾਰਨ ਦੀ ਸ਼ੁਰੂਆਤ ਕਰੇ ਆਪਣਾ ਨਾਮ ਅਤੇ ਜਾਣਕਾਰ ਚਿਹਰਿਆਂ ਨੂੰ ਦੇਖ ਕੇ ਧਿਆਨ ਦੇਵੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ ਬੱਚੇ ਨੂੰ ਸਾਫ਼-ਸੁਥਰੇ, ਸਮਤਲ ਅਤੇ ਸੁਰੱਖਿਅਤ ਜਗ੍ਹਾ ਉੱਤੇ ਲਿਟਾਓ ਤਾਂ ਕਿ ਉਹ ਮਜ਼ੇ ਨਾਲ ਘੁੰਮ-ਫਿਰ ਸਕੇ ਅਤੇ ਚੀਜ਼ ਤਕ ਪਹੁੰਚ ਸਕੇ। ਬੱਚੇ ਨੂੰ ਬੈਠਣ ਲਈ ਇਸ ਤਰ੍ਹਾਂ ਟੇਕ ਦਿਉ ਜਾਂ ਉਸ ਨੂੰ ਫੜੋ ਕਿ ਉਹ ਆਪਣੇ ਆਸ-ਪਾਸ ਦੀਆਂ ਹਲਚਲਾਂ ਨੂੰ ਦੇਖ ਸਕੇ ਦਿਨ ਹੋਵੇ ਜਾਂ ਰਾਤ, ਭੁੱਖ ਲੱਗਣ ਤੇ ਬੱਚੇ ਨੂੰ ਮਾਂ ਦਾ ਦੁੱਧ ਪਿਆਉਣਾ ਜਾਰੀ ਰੱਖੋ ਅਤੇ ਬਾਕੀ ਭੋਜਨ ਦੇਣ ਦੀ ਵੀ ਸ਼ੁਰੂਆਤ ਕਰੋ; 6-8 ਮਹੀਨੇ ਤਕ ਦਿਨ ਵਿੱਚ ਦੋ ਵਾਰ, 8-12 ਮਹੀਨੇ ਤਕ ਤਿੰਨ-ਚਾਰ ਵਾਰ ਜਿੰਨਾ ਸੰਭਵ ਹੋਵੇ ਬੱਚੇ ਦੇ ਨਾਲ ਗੱਲ ਕਰੋ, ਪੜ੍ਹੋ ਜਾਂ ਗਾਣਾ ਗਾਵੋ ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਪੈਰਾਂ ਵਿੱਚ ਕਠੋਰਤਾ ਜਾਂ ਉਸ ਨੂੰ ਚਲਾਉਣ ਵਿੱਚ ਪਰੇਸ਼ਾਨੀ ਸਿਰ ਨੂੰ ਲਗਾਤਾਰ ਹਿਲਾਉਣਾ (ਇਹ ਕੰਨ ਵਿੱਚ ਫੈਲਣ ਵਾਲੇ ਰੋਗ ਦਾ ਲੱਛਣ ਹੋ ਸਕਦਾ ਹੈ ਅਤੇ ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਬੋਲ਼ੇਪਨ ਵੱਲ ਵਧ ਸਕਦਾ ਹੈ) ਆਵਾਜ਼ਾਂ, ਜਾਣਕਾਰ ਚਿਹਰਿਆਂ ਜਾਂ ਮਾਂ ਦੀਆਂ ਛਾਤੀਆਂ ਉੱਤੇ ਘੱਟ ਧਿਆਨ ਦੇਣਾ ਜਾਂ ਬਿਲਕੁਲ ਬੇਅਸਰ ਹੋ ਜਾਣਾ ਮਾਂ ਦਾ ਦੁੱਧ ਜਾਂ ਦੂਜੇ ਭੋਜਨ ਦੇ ਲਈ ਮਨ੍ਹਾ ਕਰਨਾ 12 ਮਹੀਨੇ ਤਕ ਬੱਚਾ ਕਰਨ ਵਿੱਚ ਸਮਰੱਥ ਹੋਵੇ ਬਿਨਾਂ ਕਿਸੇ ਸਹਾਰੇ ਦੇ ਬੈਠੇ ਹੱਥ ਅਤੇ ਗੋਡੇ ਦੇ ਬਲ ਚੱਲੇ ਅਤੇ ਉਠ ਕੇ ਖੜ੍ਹਾ ਹੋਣ ਲੱਗੇ ਸਹਾਰਾ ਪਾ ਕੇ ਕਦਮ ਵਧਾਏ ਸ਼ਬਦਾਂ ਅਤੇ ਆਵਾਜ਼ਾਂ ਦੀ ਨਕਲ ਉਤਾਰਨ ਦੀ ਕੋਸ਼ਿਸ਼ ਕਰੇ ਅਤੇ ਮਾਮੂਲੀ ਬੇਨਤੀ ਉੱਤੇ ਗੌਰ ਕਰੇ ਖੇਡਣ ਅਤੇ ਤਾੜੀ ਵਜਾਉਣ ਦਾ ਮਜ਼ਾ ਲਵੇ ਲੋਕਾਂ ਦਾ ਧਿਆਨ ਖਿੱਚਣ ਲਈ ਆਵਾਜ਼ਾਂ ਅਤੇ ਅਦਾਵਾਂ ਨੂੰ ਦੁਹਰਾਵੇ ਅੰਗੂਠੇ ਅਤੇ ਉਂਗਲੀ ਨਾਲ ਚੀਜ਼ਾਂ ਨੂੰ ਚੁੱਕੇ ਚੱਮਚਾ ਅਤੇ ਕੱਪ ਵਰਗੀਆਂ ਚੀਜ਼ਾਂ ਨੂੰ ਫੜੇ ਅਤੇ ਆਪਣੇ ਆਪ ਭੋਜਨ ਕਰਨ ਦੀ ਕੋਸ਼ਿਸ਼ ਦੀ ਸ਼ੁਰੂਆਤ ਕਰੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ ਚੀਜ਼ਾਂ ਵੱਲ ਇਸ਼ਾਰਾ ਕਰੇ ਅਤੇ ਉਨ੍ਹਾਂ ਦੇ ਨਾਮ ਲਵੇ। ਜਦ-ਤਦ ਬੱਚੇ ਨਾਲ ਗੱਲ ਕਰੋ ਅਤੇ ਉਸ ਦੇ ਨਾਲ ਖੇਡੋ ਭੋਜਨ ਦੇ ਵਕਤ ਦਾ ਇਸਤੇਮਾਲ ਪਰਿਵਾਰ ਦੇ ਸਭ ਜੀਆਂ ਦੇ ਨਾਲ ਮੇਲ-ਜੋਲ ਵਧਾਉਣ ਵਿੱਚ ਕਰੋ ਜੇਕਰ ਬੱਚੇ ਦਾ ਵਿਕਾਸ ਧੀਮਾ ਹੋਵੇ ਜਾਂ ਉਸ ਵਿੱਚ ਕੋਈ ਸਰੀਰਕ ਅਸਮਰਥਤਾ ਹੈ ਤਾਂ ਉਸ ਦੀਆਂ ਸਮਰੱਥਾਵਾਂ ਉੱਤੇ ਜ਼ੋਰ ਦਿਉ ਅਤੇ ਉਸ ਨੂੰ ਕੁਝ ਜ਼ਿਆਦਾ ਹੱਲਾਸ਼ੇਰੀ ਦਿਉ ਅਤੇ ਮੇਲ-ਜੋਲ ਵਧਾਓ ਕਈ ਘੰਟੇ ਤਕ ਬੱਚੇ ਨੂੰ ਇੱਕੋ ਜਿਹੀ ਹਾਲਤ ਵਿੱਚ ਨਾ ਛੱਡੋ ਕਿਸੇ ਅਨਹੋਣੀ ਨੂੰ ਰੋਕਣ ਲਈ ਬੱਚੇ ਦੀ ਜਗ੍ਹਾ, ਜਿੰਨਾ ਸੰਭਵ ਹੋ ਸਕੇ, ਸੁਰੱਖਿਅਤ ਬਣਾਓ ਮਾਂ ਦਾ ਦੁੱਧ ਪਿਆਉਣਾ ਜਾਰੀ ਰੱਖੋ ਅਤੇ ਨਿਸ਼ਚਿਤ ਕਰੋ ਕਿ ਬੱਚੇ ਨੂੰ ਭਰਪੂਰ ਭੋਜਨ ਮਿਲੇ ਅਤੇ ਉਸ ਵਿੱਚ ਪਰਿਵਾਰ ਦੇ ਵਿਭਿੰਨ ਭੋਜਨ ਵੀ ਸ਼ਾਮਿਲ ਹੋਣ ਚੱਮਚਾ/ਕੱਪ ਨਾਲ ਭੋਜਨ ਕਰਨ ਵਿੱਚ ਬੱਚੇ ਦੇ ਉਪਰਾਲੇ ਵਿੱਚ ਮਦਦ ਕਰੋ ਇਹ ਤੈਅ ਕਰੋ ਕਿ ਬੱਚੇ ਦਾ ਪੂਰਾ ਟੀਕਾਕਰਣ ਹੋਵੇ ਅਤੇ ਸੁਝਾਏ ਗਏ ਸਭ ਪੌਸ਼ਟਿਕ ਤੱਤਾਂ ਦੀ ਉਸ ਨੂੰ ਖੁਰਾਕ ਮਿਲੇ ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਪੁਕਾਰਨ ਤੇ ਬੱਚਾ ਕੋਈ ਆਵਾਜ਼ ਨਾ ਕੱਢੇ ਹਿਲਦੀਆਂ-ਡੁਲਦੀਆਂ ਚੀਜ਼ਾਂ ਉੱਤੇ ਗੌਰ ਨਾ ਕਰੇ ਬੱਚਾ ਉਦਾਸੀਨ ਹੋਵੇ ਅਤੇ ਦੇਖਭਾਲ ਕਰਨ ਵਾਲੇ ਤੋਂ ਬੇਪਰਵਾਹ ਹੋਵੇ ਬੱਚੇ ਨੂੰ ਭੁੱਖ ਨਾ ਲੱਗੇ ਜਾਂ ਖਾਣ ਤੋਂ ਮਨ੍ਹਾ ਕਰੇ ਦੋ ਸਾਲ ਤਕ ਬੱਚਾ ਕਰਨ ਵਿੱਚ ਸਮਰੱਥ ਹੋਵੇ ਚੱਲੇ, ਚੜ੍ਹੇ ਅਤੇ ਦੌੜੇ ਨਾਮ ਲੈਣ ਤੇ ਚੀਜ਼ ਜਾਂ ਤਸਵੀਰਾਂ ਵੱਲ ਇਸ਼ਾਰਾ ਕਰੇ (ਜਿਵੇਂ-ਨੱਕ, ਅੱਖ ਵਗੈਰਾ) ਕਈ ਸ਼ਬਦ ਇਕੱਠਿਆਂ ਬੋਲੇ (ਲਗਭਗ 15 ਮਹੀਨੇ ਤੋਂ) ਮਾਮੂਲੀ ਹਿਦਾਇਤਾਂ ਨੂੰ ਲਾਗੂ ਕਰੇ ਪੈਨਸਿਲ ਜਾਂ ਕੋਲੇ ਨਾਲ ਰੇਖਾਵਾਂ ਖਿੱਚੇ ਸਰਲ ਕਹਾਣੀਆਂ ਅਤੇ ਗਾਣਿਆਂ ਦਾ ਆਨੰਦ ਲਵੇ ਦੂਜੇ ਦੇ ਵਿਹਾਰ ਦੀ ਨਕਲ ਉਤਾਰੇ ਆਪਣੇ ਆਪ ਭੋਜਨ ਕਰਨ ਦੀ ਸ਼ੁਰੂਆਤ ਕਰੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ ਬੱਚੇ ਦੇ ਸਾਹਮਣੇ ਪੜ੍ਹੋ, ਗਾਵੋ ਅਤੇ ਉਸ ਦੇ ਨਾਲ ਖੇਡੋ ਬੱਚੇ ਨੂੰ ਖਤਰਨਾਕ ਚੀਜ਼ਾਂ ਤੋਂ ਦੂਰ ਰਹਿਣ ਦੀ ਸਿੱਖਿਆ ਦਿਉ ਬੱਚੇ ਦੇ ਨਾਲ ਆਮ ਤਰੀਕੇ ਨਾਲ ਗੱਲ ਕਰੋ, ਖੁਦ ਬੱਚਾ ਨਾ ਬਣ ਜਾਉ ਮਾਂ ਦਾ ਦੁੱਧ ਪਿਲਾਉਣਾ ਜਾਰੀ ਰੱਖੋ ਅਤੇ ਇਹ ਨਿਸ਼ਚਿਤ ਕਰੋ ਕਿ ਬੱਚੇ ਨੂੰ ਭਰਪੂਰ ਭੋਜਨ ਮਿਲੇ ਅਤੇ ਉਸ ਵਿੱਚ ਪਰਿਵਾਰ ਵਿੱਚ ਖਾਧੇ ਜਾ ਰਹੇ ਵਿਭਿੰਨ ਭੋਜਨ ਵੀ ਸ਼ਾਮਿਲ ਹੋਣ ਬੱਚੇ ਨੂੰ ਖਾਣ ਲਈ ਉਤਸ਼ਾਹਿਤ ਕਰੋ, ਪਰ ਜ਼ੋਰ ਨਾ ਪਾਉ ਸਰਲ ਤੌਰ-ਤਰੀਕੇ ਦੱਸੋ ਅਤੇ ਜਾਇਜ਼ ਉਮੀਦ ਕਰੋ ਬੱਚੇ ਦੀਆਂ ਉਪਲਬਧੀਆਂ ਦੀ ਤਾਰੀਫ਼ ਕਰੋ ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਦੂਜਿਆਂ ਤੋਂ ਬੇਪਰਵਾਹ ਰਹੇ ਚੱਲਦੇ ਹੋਏ ਖੁਦ ਨੂੰ ਸੰਭਾਲਣ ਵਿੱਚ ਪਰੇਸ਼ਾਨੀ ਮਹਿਸੂਸ ਕਰੇ (ਸਿੱਖਿਅਤ ਸਿਹਤ ਕਰਮਚਾਰੀ ਨੂੰ ਮਿਲੋ) ਸੱਟ ਲੱਗੇ ਅਤੇ ਵਿਹਾਰ ਵਿੱਚ ਬੇਵਜ੍ਹਾ ਤਬਦੀਲੀ ਆਵੇ (ਖਾਸ ਤੌਰ ਤੇ ਜੇਕਰ ਬੱਚੇ ਦੀ ਦੇਖਭਾਲ ਕਿਸੇ ਦੂਜੇ ਦੇ ਜ਼ਿੰਮੇ ਹੈ) ਭੁੱਖ ਦੀ ਕਮੀ ਹੋਣੀ ਤਿੰਨ ਸਾਲ ਤਕ ਬੱਚਾ ਕਰਨ ਵਿੱਚ ਸਮਰੱਥ ਹੋਵੇ ਆਸਾਨੀ ਨਾਲ ਚੱਲੇ, ਦੌੜੇ, ਮਾਰੇ ਅਤੇ ਕੁੱਦੇ ਇਸ਼ਾਰਾ ਕਰਨ ਤੇ ਚੀਜ਼ਾਂ ਅਤੇ ਤਸਵੀਰਾਂ ਨੂੰ ਸਮਝੇ ਅਤੇ ਉਸ ਦੀ ਪਛਾਣ ਕਰੇ ਦੋ ਜਾਂ ਤਿੰਨ ਸ਼ਬਦਾਂ ਦਾ ਵਾਕ ਬਣਾਵੇ ਆਪਣਾ ਨਾਮ ਅਤੇ ਆਪਣੀ ਉਮਰ ਦੱਸੇ ਰੰਗਾਂ ਦਾ ਨਾਂ ਲਵੇ ਗਿਣਤੀ ਸਮਝੇ ਚੀਜ਼ਾਂ ਨੂੰ ਖੇਡਣ ਦਾ ਜ਼ਰੀਆ ਬਣਾਵੇ ਆਪਣੇ ਆਪ ਭੋਜਨ ਕਰੇ ਲਗਾਅ ਜ਼ਾਹਿਰ ਕਰੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ ਬੱਚੇ ਦੇ ਨਾਲ ਕਿਤਾਬ ਪੜ੍ਹੋ ਅਤੇ ਤਸਵੀਰਾਂ ਉੱਤੇ ਗੱਲ ਕਰੋ ਬੱਚੇ ਨੂੰ ਕਹਾਣੀਆਂ ਸੁਣਾਉ ਅਤੇ ਉਸ ਨੂੰ ਕਵਿਤਾਵਾਂ ਅਤੇ ਗੀਤ ਸਿਖਾਉ ਬੱਚੇ ਨੂੰ ਭੋਜਨ ਦੇ ਲਈ ਉਸ ਦੀ ਥਾਲੀ-ਕਟੋਰੀ ਦਿਉ ਬੱਚੇ ਨੂੰ ਖਾਣ ਲਈ ਹੱਲਾਸ਼ੇਰੀ ਦੇਣਾ ਜਾਰੀ ਰੱਖੋ ਅਤੇ ਬੱਚੇ ਦੇ ਮੁਤਾਬਿਕ ਭੋਜਨ ਦੇ ਲਈ ਉਸ ਨੂੰ ਪੂਰਾ ਸਮਾਂ ਦਿਉ ਬੱਚੇ ਨੂੰ ਕੱਪੜਾ ਪਹਿਨਣ, ਹੱਥ ਧੋਣ ਅਤੇ ਪਖਾਨੇ ਦਾ ਇਸਤੇਮਾਲ ਸਿੱਖਣ ਵਿੱਚ ਮਦਦ ਕਰੋ ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਖੇਡ ਵਿੱਚ ਦਿਲਚਸਪੀ ਨਾ ਲੈਣਾ ਵਾਰ-ਵਾਰ ਡਿਗਣਾ ਛੋਟੀਆਂ ਚੀਜ਼ਾਂ ਨੂੰ ਸਾਧਣ ਵਿੱਚ ਦਿੱਕਤ ਹੋਣੀ ਮਾਮੂਲੀ ਗੱਲਾਂ ਨੂੰ ਨਾ ਸਮਝ ਸਕਣਾ ਕਈ ਸ਼ਬਦਾਂ ਨੂੰ ਜੋੜ ਕੇ ਬੋਲਣ ਵਿੱਚ ਸਮਰੱਥ ਨਾ ਹੋਣਾ ਭੋਜਨ ਵਿੱਚ ਘੱਟ ਦਿਲਚਸਪੀ ਜਾਂ ਕੋਈ ਦਿਲਚਸਪੀ ਨਾ ਲੈਣਾ ਪੰਜ ਸਾਲ ਤਕ ਬੱਚਾ ਕਰਨ ਵਿੱਚ ਸਮਰੱਥ ਹੋਵੇ ਚੱਲਣ ਵਿੱਚ ਤਾਲਮੇਲ ਬਣਾਏ ਪੂਰਾ ਵਾਕ ਬੋਲੇ ਅਤੇ ਕਈ ਸ਼ਬਦਾਂ ਦਾ ਇਸਤੇਮਾਲ ਕਰੇ ਇੱਕ-ਦੂਜੇ ਤੋਂ ਉਲਟ ਚੀਜ਼ਾਂ ਨੂੰ ਸਮਝੇ; ਜਿਵੇਂ- ਮੋਟਾ ਅਤੇ ਪਤਲਾ, ਲੰਮਾ ਅਤੇ ਠਿਗਨਾ ਦੂਜੇ ਬੱਚਿਆਂ ਦੇ ਨਾਲ ਖੇਡੇ ਆਪਣੇ ਆਪ ਕੱਪੜੇ ਪਹਿਨੇ ਆਸਾਨ ਸਵਾਲਾਂ ਦਾ ਜਵਾਬ ਦੇਵੇ 5 ਤੋਂ 10 ਚੀਜ਼ਾਂ ਦੀ ਗਿਣਤੀ ਕਰੇ ਆਪਣੇ ਹੱਥ ਸਾਫ਼ ਕਰੇ ਮਾਤਾ-ਪਿਤਾ ਅਤੇ ਪਾਲਣ ਵਾਲਿਆਂ ਨੂੰ ਸਲਾਹ ਬੱਚੇ ਨੂੰ ਸੁਣੋ ਬੱਚਿਆਂ ਦੇ ਨਾਲ ਅਕਸਰ ਘੁਲੋ-ਮਿਲੋ ਜੇਕਰ ਬੱਚਾ ਹਕਲਾਉਂਦਾ ਹੈ ਤਾਂ ਉਸ ਨੂੰ ਹੋਰ ਧੀਮੀ ਰਫ਼ਤਾਰ ਵਿੱਚ ਬੋਲਣ ਦੀ ਸਲਾਹ ਦਿਉ ਕਹਾਣੀਆਂ ਪੜ੍ਹੋ ਅਤੇ ਸੁਣਾਉ ਬੱਚੇ ਨੂੰ ਖੇਡਣ ਅਤੇ ਛਾਣਬੀਣ ਦੇ ਲਈ ਉਤਸ਼ਾਹਿਤ ਕਰੋ ਹੇਠ ਲਿਖੇ ਖਤਰਨਾਕ ਸੰਕੇਤ, ਜਿਨ੍ਹਾਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਖੇਡ ਵਿੱਚ ਬੱਚਿਆਂ ਦੀ ਭਾਗੀਦਾਰੀ ਉੱਤੇ ਗੌਰ ਕਰੋ, ਜੇਕਰ ਬੱਚਾ ਡਰਿਆ ਹੋਇਆ, ਗੁੱਸੇ ਵਿੱਚ ਜਾਂ ਹਿੰਸਕ ਹੈ ਤਾਂ ਇਹ ਉਸ ਦੀਆਂ ਜਜ਼ਬਾਤੀ ਦਿੱਕਤਾਂ ਜਾਂ ਉਸ ਦੇ ਨਾਲ ਹੋਈ ਬਦਸਲੂਕੀ ਦਾ ਲੱਛਣ ਹੋ ਸਕਦਾ ਹੈ। ਸਰੋਤ :ਪੋਰਟਲ ਵਿਸ਼ਾ ਸਮੱਗਰੀ ਟੀਮ।